Samana accident

ਸਮਾਣਾ ਹਾਦਸੇ ‘ਚ ਜਾਨ ਗੁਆਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਮਿਲੇ CM ਭਗਵੰਤ ਮਾਨ

ਸਮਾਣਾ, 07 ਜੂਨ 2025: ਕੁਝ ਦਿਨ ਪਹਿਲਾਂ ਸਮਾਣਾ ‘ਚ ਵਾਪਰੇ ਇੱਕ ਹਾਦਸੇ (Samana accident) ‘ਚ 7 ​​ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ | ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਣਾ ਪਹੁੰਚੇ ਅਤੇ ਹਾਦਸੇ ‘ਚ ਜਾਨ ਗੁਆਉਣ ਵਾਲੇ ਸਕੂਲੀ ਬੱਚਿਆਂ ਦੇ ਪੀੜਤ ਮਾਪਿਆਂ ਨੂੰ ਮਿਲੇ | ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰਾਂ ਨਾਲ ਮਿਲ ਕੇ ਦੁੱਖ ਵੰਡਾਇਆ |

ਇਸ ਮੁਲਾਕਾਤ ਦੌਰਾਨ ਪੀੜਤ ਪਰਿਵਾਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਦੌਰਾਨ ਮੁੱਖ ਨੇ ਕਿਹਾ ਕਿ ਸਮਾਣਾ ‘ਚ ਵਾਪਰੀ ਘਟਨਾ ਬਹੁਤ ਦੁਖਦਾਈ ਹੈ | ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਕਰਨ ‘ਚ ਦੇਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਜਾਂ ਉਨ੍ਹਾਂ ਦਾ ਤਬਾਦਲਾ ਕੀਤਾ ਜਾਵੇਗਾ | ਮਾਮਲੇ  (Samana accident)’ਚ ਦੋਸ਼ੀ ਪਾਏ ਜਾਣ ‘ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ | ਇਸਦੇ ਨਾਲ ਹੀ ਟਿੱਪਰ ਮਲਿਕ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ |

ਉਨ੍ਹਾਂ ਕਿਹਾ ਬੱਚਿਆਂ ਦੀ ਯਾਦ ‘ਚ ਚਿਲਡਰਨ ਮੈਮੋਰੀਅਲ ਪਾਰਕ ਬਣਾਇਆ ਜਾਵੇਗਾ ਅਤੇ ਇਸ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ | ਸਮਾਣਾ ਦੇ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 13 ਤਾਰੀਖ ਨੂੰ ਅਸੀਂ ਜੋ ਐਂਬੂਲੈਂਸਾਂ ਦੇਣ ਜਾ ਰਹੇ ਹਾਂ, ਉਨ੍ਹਾਂ ‘ਚੋਂ ਸੱਤ ਐਂਬੂਲੈਂਸਾਂ ਸਮਾਣਾ ਦੇ ਖੇਤਰ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਉਨ੍ਹਾਂ ‘ਤੇ ਲਿਖੀ ਜਾਵੇਗੀ |

ਇਸਦੇ ਨਾਲ ਹੀ ਮਾਈਨਿੰਗ ਦੀ ਨਿਆਂਇਕ ਜਾਂਚ ਹੋਵੇਗੀ | ਪਰਿਵਾਰਾਂ ਵੱਲੋਂ ਇੱਕ ਚਿਲਡਰਨ ਮੈਮੋਰੀਅਲ ਟਰੱਸਟ ਵੀ ਬਣਾਇਆ ਜਾਵੇਗਾ, ਜਿਸਦੀ ਸਰਕਾਰ ਵੱਲੋਂ ਮੱਦਦ ਕੀਤੀ ਜਾਵੇਗੀ | ਸਮਾਣਾ ਦੇ ਸਰਕਾਰੀ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਬਣਾਇਆ ਜਾਵੇਗਾ, ਜਿਸ ਨੂੰ 15-20 ਬੱਸਾਂ ਮਿਲਣਗੀਆਂ |

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਟਿੱਪਰ ਮਾਲਕਾਂ ਦੇ ਲਾਇਸੈਂਸ ਅਤੇ ਮੈਡੀਕਲ ਰਿਪੋਰਟਾਂ ਮੰਗੀਆਂ ਹਨ | ਇਹ ਸੰਭਵ ਹੈ ਕਿ ਇਨ੍ਹਾਂ ਬੱਚਿਆਂ ਦੀ ਕੁਰਬਾਨੀ ਕਾਰਨ ਕੋਈ ਵੱਡਾ ਗਠਜੋੜ ਫੜਿਆ ਜਾ ਸਕਦਾ ਹੈ | ਸਕੂਲ ਬੱਸ ਡਰਾਈਵਰਾਂ ਅਤੇ ਬੱਸਾਂ ਦੀ ਜਾਂਚ ਜ਼ਰੂਰੀ ਹੈ | ਚਾਹੇ ਉਹ ਸਾਡੀ ਪਾਰਟੀ ਦਾ ਵਿਧਾਇਕ ਹੋਵੇ ਜਾਂ ਅਹੁਦੇਦਾਰ, ਉਸਨੂੰ ਬਖਸ਼ਿਆ ਨਹੀਂ ਜਾਵੇਗਾ | ਪਰਿਵਾਰਾਂ ਨੇ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਖਤਮ ਕਰ ਦੇਣਗੇ |

Read More: Punjab News: ਪਠਾਨਕੋਟ ‘ਚ ਬੇਕਾਬੂ ਕਾਰ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌ.ਤ

Scroll to Top