July 4, 2024 6:44 pm
Anganwadi Centers

CM ਭਗਵੰਤ ਮਾਨ ਨੇ ਮਾਰਕਫੈੱਡ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰਾਂ ਲਈ ਉਤਪਾਦ ਕੀਤੇ ਲਾਂਚ

ਚੰਡੀਗੜ੍ਹ 10 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤਮੰਦ ਪੰਜਾਬ ਵੱਲ ਸਾਡੀ ਸਰਕਾਰ ਨੇ ਵਧਾਇਆ ਇੱਕ ਕਦਮ ਹੋਰ ਵਧਾਇਆ ਹੈ, ਆਂਗਣਵਾੜੀ ਸੈਂਟਰਾਂ (Anganwadi Centers) ‘ਚ ਹੁਣ ਹੋਵੇਗੀ ਚੰਗੇ ਰਾਸ਼ਨ ਦੀ ਸਪਲਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਮਾਰਕਫੈੱਡ ਦੇ ਸਹਿਯੋਗ ਨਾਲ ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਨਾਲ ਲਾਂਚ ਕੀਤੇ ਗਏ ਹਨ | ਇਸਦੇ ਨਾਲ ਹੀ ਹੁਣ ਆਂਗਣਵਾੜੀ ਕੇਂਦਰਾਂ ‘ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ | ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਦਿੱਤਾ ਜਾਵੇਗਾ |