July 4, 2024 4:26 am
Coaches

CM ਭਗਵੰਤ ਮਾਨ ਨੇ ਕੋਚਾਂ ਨੂੰ ਕੀਤਾ ਸਨਮਾਨਿਤ, ਕੋਚਾਂ ਦੀ ਤਨਖ਼ਾਹ ਕੀਤੀ ਦੁੱਗਣੀ

ਚੰਡੀਗੜ੍ਹ, 09 ਅਕਤੂਬਰ, 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੇਡ ਵਿਭਾਗ ਵੱਲੋਂ ਕਰਵਾਏ ਗਏ ‘ਖੇਡ ਸਮਰਪਣ ਸਤਿਕਾਰ ਸਮਾਗਮ’ ‘ਦੌਰਾਨ ਕੋਚਾਂ (coaches) ਨੂੰ ਸਨਮਾਨਿਤ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਚਿਰਾਂ ਤੋਂ ਚੱਲਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਕੋਚ ਸਹਿਬਾਨਾਂ ਦੀ ਤਨਖ਼ਾਹ ਦੁੱਗਣੀ ਕੀਤੀ ਹੈ | ਇਨ੍ਹਾਂ ਕੋਚਾਂ ਦੀ ਸਖ਼ਤ ਮਿਹਨਤ ਸਦਕਾ ਹੀ ਸਾਡੇ ਖਿਡਾਰੀਆਂ ਨੇ ਇਸ ਵਾਰ ਕਮਾਲ ਕਰ ਦਿਖਾਇਆ ਹੈ |

ਉਨ੍ਹਾਂ ਕਿਹਾ ਕਿ ਖੇਡਾਂ ਜ਼ਰੀਏ ਪੰਜਾਬ ਦੀ ਤਰੱਕੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਸਭ ਤੋਂ ਵੱਡਾ ਯੋਗਦਾਨ ਇਨ੍ਹਾਂ ਕੋਚਾਂ ਦਾ ਹੋਵੇਗਾ | ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਾਂਗੇ ਤੇ ਖ਼ੁਰਾਕ ਪੱਖੋਂ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ‘ਚ ਖੇਡ ਕਲਚਰ ਨੂੰ ਮੁੜ ਬਹਾਲ ਕਰਨ ਲਈ ਸਾਡੀ ਸਰਕਾਰ ਲਗਾਤਾਰ ਯਤਨਸ਼ੀਲ ਹੈ |

Image

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਸ਼ਵ ਕੱਪ ਪੰਜਾਬ ਵਿੱਚ ਬਣੇ ਬੱਲੇ ਨਾਲ ਖੇਡਿਆ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਬਣਿਆ ਖੇਡਾਂ ਦਾ ਸਮਾਨ ਵਿਦੇਸ਼ਾਂ ਵਿੱਚ ਜਾਂਦਾ ਹੈ। ਸਾਡੇ ਕੋਲ ਸਭ ਕੁਝ ਹੈ, ਸਾਨੂੰ ਸਿਰਫ਼ ਦਿਸ਼ਾ ਦੀ ਲੋੜ ਹੈ। ਇੱਕ ਸੁਨਿਆਰਾ ਸੋਨੇ ਦੇ ਗਹਿਣੇ ਬਣਾਉਂਦਾ ਹੈ ਪਰ ਉਹ ਤਾਂਬੇ ਅਤੇ ਪਿੱਤਲ ਨੂੰ ਸੋਨੇ ਵਿੱਚ ਨਹੀਂ ਬਦਲ ਸਕਦਾ। ਇਸ ਦਾ ਮਤਲਬ ਹੈ ਕਿ ਖਿਡਾਰੀ ਸੋਨੇ ਦੇ ਹੁੰਦੇ ਹਨ ਜਿਸ ਨੂੰ ਕੋਚ (coaches) ਤਰਾਸ਼ ਕੇ ਗਹਿਣਿਆਂ ਵਿੱਚ ਬਦਲ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਖੇਡ ਦਾ ਪੂਰਾ ਸਮਾਨ, ਗਰਾਊਂਡ ਆਦਿ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ ਤਾਂ ਜੋ ਖਿਡਾਰੀ ਤਰੱਕੀ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਵੱਖਰੀ ਗੱਲ ਹੈ ਕਿ ਖਿਡਾਰੀ ਜਿੱਤੇ ਜਾਂ ਨਾ, ਪਰ ਘੱਟੋ-ਘੱਟ ਉਨ੍ਹਾਂ ਦੀ ਤਿਆਰੀ ਪੂਰੀ ਹੋਣੀ ਚਾਹੀਦੀ ਹੈ। ਸਾਨੂੰ ਖਿਡਾਰੀਆਂ ਨੂੰ ਅੱਗੇ ਲਿਜਾਣ ਲਈ ਅਪਡੇਟ ਰਹਿਣਾ ਹੋਵੇਗਾ। ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਲੋਪ ਹੋ ਰਹੀਆਂ ਖੇਡਾਂ ਨੂੰ ਮੁੜ ਸੁਰਜੀਤ ਕਰ ਰਹੀ ਹੈ। ਪੰਜਾਬ ਵਿੱਚ ਨਵੀਆਂ ਖੇਡ ਨਰਸਰੀਆਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਵਿੱਚ ਤਰੱਕੀ ਕਰਨ ਲਈ ਵਧੀਆ ਮਾਹੌਲ ਦਿੱਤਾ ਜਾਵੇਗਾ।