Punjab Cabinet

Punjab Cabinet: CM ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਬੈਠਕ ਸੱਦੀ, ਇਨ੍ਹਾਂ ਮੁੱਦਿਆਂ ‘ਤੇ ਚਰਚਾ ਸੰਭਵ

ਚੰਡੀਗੜ੍ਹ 12 ਅਗਸਤ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 14 ਅਗਸਤ ਨੂੰ ਮੰਤਰੀ ਮੰਡਲ (Punjab Cabinet) ਦੀ ਬੈਠਕ ਸੱਦੀ ਹੈ। ਇਸ ਬੈਠਕ ‘ਚ ਮੰਤਰੀ ਮੰਡਲ ਮੌਨਸੂਨ ਸੈਸ਼ਨ ਬੁਲਾਉਣ ਸੰਬੰਧੀ ਤਾਰੀਖ਼ ਦਾ ਐਲਾਨ ਕਰ ਸਕਦੀ ਹੈ। ਇਹ ਬੈਠਕ 14 ਅਗਸਤ ਨੂੰ ਸਵੇਰੇ 10 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ।

ਬੈਠਕ (Punjab Cabinet) ‘ਚ ਕਈ ਲੰਬਿਤ ਮੁੱਦਿਆਂ ‘ਤੇ ਵੀ ਚਰਚਾ ਸੰਭਵ ਹੈ, ਜਿਨ੍ਹਾਂ ‘ਚ ਮਾਨਸੂਨ ਸੈਸ਼ਨ ‘ਚ ਲਿਆਉਣ ਦੀਆਂ ਤਿਆਰੀ, ਪੰਜਾਬ ਪੰਚਾਇਤੀ ਰਾਜ ਨਿਯਮ 1991 ਵਿੱਚ ਬਦਲਾਅ ਕਰਨ ਸੰਬੰਧੀ ਅਤੇ ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਈਕੋ-ਸੈਂਸਟਿਵ ਜ਼ੋਨ ਬਾਰੇ ਵੀ ਚਰਚਾ ਅਤੇ ਵੈਟਰਨਰੀ ਡਾਕਟਰਾਂ ਬਾਰੇ ਚਰਚਾ ਹੋ ਸਕਦੀ ਹੈ |

Scroll to Top