ਚੰਡੀਗੜ੍ਹ, 25 ਦਸੰਬਰ 2024: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਬੀਤੇ ਦਿਨ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਸੀ। ਮੇਂਢਰ ਇਲਾਕੇ ਦੇ ਬਲਨੋਈ ਇਲਾਕੇ ‘ਚ ਫੌਜ ਦਾ ਇਕ ਵਾਹਨ ਡੂੰਘੀ ਖੱਡ ‘ਚ ਡਿੱਗ ਗਿਆ ਸੀ। ਇਸ ਘਟਨਾ ‘ਚ ਕਈ ਜਵਾਨ ਜ਼ਖਮੀ ਹੋਏ ਅਤੇ 5 ਫੌਜੀ ਜਵਾਨਾਂ ਦੀ ਜਾਨ ਚਲੀ ਗਈ ਸੀ |
ਇਸ ਹਾਦਸੇ ‘ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ‘ਚ LOC ਨਜ਼ਦੀਕ ਮਰਾਠਾ ਰੈਜੀਮੈਂਟ ਦੇ ਫੌਜੀ ਜਵਾਨਾਂ ਨਾਲ ਭਰੀ ਆਰਮੀ ਵੈਨ ਡੂੰਘੀ ਖੱਡ ‘ਚ ਡਿੱਗਣ ਨਾਲ ਵਾਪਰੇ ਦੁਖਦਾਈ ਹਾਦਸੇ ਦੀ ਖ਼ਬਰ ਮਿਲੀ। ਇਸ ਹਾਦਸੇ ਬਾਰੇ ਸੁਣ ਕੇ ਬੇਹੱਦ ਦੁੱਖ ਲੱਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ‘ਚ ਸ਼ਹੀਦ ਹੋਏ ਬਹਾਦਰ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀ ਅਤੇ ਲਾਪਤਾ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ |
ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ‘ਚ 8 ਤੋਂ 9 ਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ 5 ਦੀ ਮੌਤ ਹੋ ਗਈ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਫੋਜੀਆਂ ਦੀ ਇਹ ਗੱਡੀ ਕਰੀਬ 300-350 ਫੁੱਟ ਡੂੰਘੀ ਖਾਈ ‘ਚ ਜਾ ਡਿੱਗੀ ਸੀ । ਸੂਚਨਾ ਮਿਲਦੇ ਹੀ 11 MLI ਦੀ ਕਵਿੱਕ ਰਿਸਪਾਂਸ ਟੀਮ (QRT) ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ ।
Read More: Accident: ਦੋ ਕਾਰਾਂ ਦੀ ਆਪਸ ‘ਚ ਹੋਈ ਟੱਕਰ, ਤਿੰਨ ਜਣੇ ਜ਼.ਖ਼.ਮੀ