July 5, 2024 4:37 am
Bhagwant Mann

CM ਭਗਵੰਤ ਮਾਨ ਵਲੋਂ ਸੀਨੀਅਰ ਪੱਤਰਕਾਰ ਐਨ ਐਸ ਪਰਵਾਨਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 07 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਐਨ ਐਸ ਪਰਵਾਨਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਬੇਹੱਦ ਸੁਲਝੇ ਤੇ ਸੂਝਵਾਨ ਸੀਨੀਅਰ ਪੱਤਰਕਾਰ ਐੱਨ.ਐੱਸ ਪਰਵਾਨਾ ਜੀ ਦੇ ਦਿਹਾਂਤ ਦੀ ਦੁਖਦ ਖ਼ਬਰ ਮਿਲੀ…ਪਰਮਾਤਮਾ ਨੇਕ ਰੂਹ ਨੂੰ ਚਰਨੀਂ ਲਾਉਣ ਤੇ ਪਰਿਵਾਰ ਨੂੰ ਹੌਂਸਲੇ-ਹਿੰਮਤ ਦਾ ਬਲ਼ ਬਖ਼ਸ਼ਣ |

ਪਰਵਾਨਾ ਜੀ ਦੀ ਪੰਜਾਬ ਪੱਖੀ ਸੋਚ ਤੇ ਗੰਭੀਰ ਵਿਸ਼ਿਆਂ ‘ਤੇ ਸਮਝ ਦੀ ਘਾਟ ਸਦਾ ਪੰਜਾਬ ਦੇ ਪੱਤਰਕਾਰੀ ਖੇਤਰ ਨੂੰ ਰੜਕਦੀ ਰਹੇਗੀ…ਅਲਵਿਦਾ ਪਰਵਾਨਾ ਜੀ…!

ਅਜੀਤ ਦੇ ਸੀਨੀਅਰ ਪੱਤਰਕਾਰ ਐਨ ਐਸ ਪਰਵਾਨਾ 84 ਵਰ੍ਹਿਆਂ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ | ਐਨ ਐਸ ਪਰਵਾਨਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ 7 ਜਨਵਰੀ ਨੂੰ ਦੁਪਹਿਰ ਬਾਅਦ 3.30 ਵਜੇ ਮੋਹਾਲੀ ਵਿਚ ਫੇਜ਼ 6 ਸਥਿਤ ਸ਼ਮਸਾਨ ਘਾਟ ਵਿਖੇ ਕੀਤਾ ਜਾਵੇਗਾ।