ਚੰਡੀਗੜ੍ਹ 26 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਤੇ ਗੁਰਮਤਿ ਸਾਹਿਤ ਦੇ ਉੱਘੇ ਵਿਦਵਾਨ ਸਾਹਿਤਕਾਰ ਡਾ. ਰਤਨ ਸਿੰਘ ਜੱਗੀ (Dr. Ratan Singh Jaggi) ਨੂੰ ਪਦਮ ਸ਼੍ਰੀ ਐਵਾਰਡ ਮਿਲਣ ‘ਤੇ ਵਧਾਈ ਦਿੱਤੀ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਲਗਭਗ ਅੱਧੀ ਸਦੀ ਤੋਂ ਵੱਧ ਦਾ ਸਮਾਂ ਗੁਰਮਤਿ ਸਾਹਿਤ ਨੂੰ ਦੇਣਾ ਆਪਣੇ-ਆਪ ‘ਚ ਇੱਕ ਮਿਸਾਲ ਹੈ | ਪਰਮਾਤਮਾ ਕਰੇ ਤੁਸੀਂ ਤੰਦਰੁਸਤ ਰਹੋ ਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਬਰਕਰਾਰ ਰੱਖੋ | ਜਿਕਰਯੋਗ ਹੈ ਕਿ 2023 ਲਈ ਰਾਸ਼ਟਰਪਤੀ ਨੇ 106 ਪਦਮ ਅਵਾਰਡਾਂ (106 Padma Awards) ਨੂੰ ਮਨਜ਼ੂਰੀ ਦਿੱਤੀ ਹੈ। ਇਸ ਸੂਚੀ ਵਿੱਚ 6 ਪਦਮ ਵਿਭੂਸ਼ਣ, 9 ਪਦਮ ਭੂਸ਼ਣ ਅਤੇ 91 ਪਦਮ ਸ਼੍ਰੀ ਸ਼ਾਮਲ ਹਨ। ਜਿਨ੍ਹਾਂ ਵਿੱਚ ਡਾ. ਰਤਨ ਸਿੰਘ ਜੱਗੀ ਦਾ ਵੀ ਨਾਂ ਸ਼ਾਮਲ ਹੈ |
ਜਨਵਰੀ 19, 2025 8:40 ਪੂਃ ਦੁਃ