ਮੋਹਾਲੀ, 19 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ। ਜਿਕਰਯੋਗੇ ਹੈ ਭਗਵੰਤ ਮਾਨ ਨੂੰ ਸੋਮਵਾਰ ਨੂੰ ਦੁਬਾਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ‘ਚ ਕਿਲ੍ਹਾ ਰਾਏਪੁਰ ਖੇਡਾਂ ਦੇ ਸਮਾਗਮ ‘ਚ ਸ਼ਾਮਲ ਹੋ ਸਕਦੇ ਹਨ, ਹਾਲਾਂਕਿ, ਅਜੇ ਤੱਕ ਉਨ੍ਹਾਂ ਦੇ ਕੋਈ ਅਧਿਕਾਰਤ ਪ੍ਰੋਗਰਾਮ ਬਾਰੇ ਬਿਆਨ ਨਹੀਂ ਆਇਆ |
ਮੁੱਖ ਮੰਤਰੀ ਮਾਨ ਨੇ15 ਫਰਵਰੀ ਦੀ ਦੁਪਹਿਰ ਸ਼ਿਵਰਾਤਰੀ ਮੌਕੇ ਧੂਰੀ, ਸੰਗਰੂਰ ‘ਚ ਸਥਿਤ ਸ਼੍ਰੀ ਰਣਕੇਸ਼ਵਰ ਮਹਾਦੇਵ ਸ਼ਿਵ ਮੰਦਰ ‘ਚ ਪੂਜਾ ਕਰਨ ਲਈ ਆਏ ਸਨ।ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਮਾਨ ਦੀ ਸਿਹਤ ਵਿਗੜ ਗਈ ਸੀ ਅਤੇ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਹਾਲਾਂਕਿ, ਮੁੱਖ ਮੰਤਰੀ ਨੇ 16 ਫਰਵਰੀ ਨੂੰ ਮੋਗਾ ਰੈਲੀ ‘ਚ ਸ਼ਿਰਕਤ ਕੀਤੀ,ਇਸਤੋਂ ਬਾਅਦ ਉਨ੍ਹਾਂ ਦੀ ਸਿਹਤ ਦੁਬਾਰਾ ਵਿਗੜ ਗਈ ਸੀ।
Read More: RTI ਕਮਿਸ਼ਨ ਵੱਲੋਂ PIO-ਕਮ-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਬੋਹਰ ਖਿਲਾਫ਼ ਵਾਰੰਟ ਜਾਰੀ




