ਚੰਡੀਗੜ੍ਹ, 20 ਮਾਰਚ 2025: Punjab Cabinet Meeting: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਬੈਠਕ ਸੱਦ ਲਈ ਹੈ | ਇਹ ਬੈਠਕ ਅੱਜ ਸ਼ਾਮ 7:30 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਚੰਡੀਗੜ੍ਹ, ਸੈਕਟਰ-2 ਵਿਖੇ ਹੋਵੇਗੀ | ਸਰਕਾਰ ਦੇ ਪੱਤਰ ਮੁਤਾਬਕ ਇਸ ਪੰਜਾਬ ਕੈਬਿਨਟ ਬੈਠਕ ਦਾ ਏਜੰਡਾ ਫਿਲਹਾਲ ਬਾਅਦ ‘ਚ ਜਾਰੀ ਕੀਤਾ ਜਾਵੇਗਾ |
ਜਿਕਰਯੋਗ ਹੈ ਕਿ ਪੰਜਾਬ ਕੈਬਿਨਟ ਦੀ ਬੈਠਕ ਉਸ ਵੇਲੇ ਹੋ ਰਹੀ ਹੈ, ਜਦੋਂ ਬੀਤੀ ਰਾਤ ਪੁਲਿਸ ਨੇ ਸੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾ ਦਿੱਤਾ ਅਤੇ ਰਸਤਾ ਖੋਲ੍ਹਿਆ ਜਾ ਰਿਹਾ ਹੈ | ਜਿਕਰਯੋਗ ਹੈ ਕਿ ਬੀਤੀ ਸ਼ਾਮ ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਹੋਈ ਬੈਠਕ ‘ਚ ਕੋਈ ਨਤੀਜਾ ਨਹੀਂ ਨਿਕਲਿਆ |