ਨਸ਼ਿਆਂ ਵਿਰੁੱਧ ਜਨਸਭਾ

ਲੁਧਿਆਣਾ ‘ਚ ਅੱਜ CM ਭਗਵੰਤ ਮਾਨ ਤੇ ਕੇਜਰੀਵਾਲ ਨਸ਼ਿਆਂ ਵਿਰੁੱਧ ਜਨਸਭਾ ਨੂੰ ਕਰਨਗੇ ਸੰਬੋਧਨ

ਲੁਧਿਆਣਾ, 17 ਮਈ 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਲੁਧਿਆਣਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਗੇ। ਇਸ ਦੌਰਾਨ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ।

ਬੀਤੇ ਦਿਨ ‘ਆਪ’ ਆਗੂਆਂ ਨੇ ਨਾਰੰਗਵਾਲ ਪਿੰਡ ਨੇੜੇ ਇੱਕ ਪੈਲੇਸ ‘ਚ ਨਸ਼ਿਆਂ ਵਿਰੁੱਧ ਮੁਹਿੰਮ ‘ਚ ਲੋਕਾਂ ਨੂੰ ਸੰਬੋਧਨ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆ ਕੱਲ੍ਹ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਪਾਠ ਦੇ ਭੋਗ ‘ਚ ਸ਼ਾਮਲ ਹੋਏ ਸਨ। ਆਗੂਆਂ ਨੇ ਬੀਤੀ ਰਾਤ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਨਾਲ ਵੀ ਬੈਠਕ ਕੀਤੀ।

ਆਗੂਆਂ ਨੇ ਪੱਛਮ ਹਲਕੇ ‘ਚ ਪਾਰਟੀ ਵੱਲੋਂ ਹੁਣ ਤੱਕ ਕੀਤੇ ਗਏ ਜ਼ਮੀਨੀ ਕੰਮਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ। ਅੱਜ ਸਾਰੇ ਆਗੂ ਪੱਖੋਵਾਲ ਰੋਡ ‘ਤੇ ਸਥਿਤ ਮਨਸੂਰਾਂ ਇਲਾਕੇ ‘ਚ ਨਸ਼ਿਆਂ ਵਿਰੁੱਧ ਬੈਠਕ ਕਰਨਗੇ।

Read More: CM ਭਗਵੰਤ ਮਾਨ ਤੇ ਕੇਜਰੀਵਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ‘ਚ ਯੋਧੇ ਬਣਨ ਲਈ ਚੁਕਾਈ ਸਹੁੰ

Scroll to Top