Site icon TheUnmute.com

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਚੰਡੀਗੜ੍ਹ ਪਹੁੰਚਣ ‘ਤੇ CM ਭਗਵੰਤ ਮਾਨ ਅਤੇ CM ਖੱਟਰ ਨੇ ਕੀਤਾ ਸਵਾਗਤ

Venkaiah Naidu

ਚੰਡੀਗੜ੍ਹ 06 ਮਈ 2022: ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (Vice President M. Venkaiah Naidu)ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Panjab University Chandigarh) ‘ਚ ਹੋਣ ਵਾਲੇ 69ਵੇਂ ਕਨਵੋਕੇਸ਼ਨ ਸਮਾਰੋਹ ‘ਚ ਸ਼ਾਮਲ ਹੋਣ ਲਈ ਚੰਡੀਗੜ੍ਹ ਪਹੁੰਚ ਗਏ ਹਨ। ਇਸ ਮੌਕੇ ‘ਤੇ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਪ ਰਾਸ਼ਟਰਪਤੀ ਦਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ ।

ਜਿਕਰਯੋਗ ਹੈ ਕਿ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਨਵੋਕੇਸ਼ਨ ਪ੍ਰੋਗਰਾਮ ਦੌਰਾਨ 1128 ਰਿਸਰਚ ਸਕਾਲਰਾਂ ਨੂੰ ਪੀ.ਐੱਚ.ਡੀ. ਦੀ ਡਿਗਰੀ ਦਿੱਤੀ ਜਾਵੇਗੀ ਅਤੇ ਇਹ ਕਨਵੋਕੇਸ਼ਨ ਦੋ ਪੜਾਵਾਂ ਵਿਚ ਹੋਵੇਗਾ। ਇਸ ਦੌਰਾਨ ਮੁੱਖ ਮਹਿਮਾਨ ਵੈਂਕਈਆ ਨਾਇਡੂ ਛੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਗੇ।

Exit mobile version