July 8, 2024 3:51 pm
Mohalla Clinics

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ 400 ਹੋਰ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ

ਚੰਡੀਗੜ੍ਹ 27 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਪਹਿਲਾਂ ਸ਼ੁਰੂ ਹੋਏ ਮੁਹੱਲਾ ਕਲੀਨਿਕਾਂ (Mohalla Clinics) ਦੇ ਸ਼ਾਨਦਾਰ ਹੁੰਗਾਰੇ ਨੂੰ ਦੇਖਦਿਆਂ ਮੁੱਖ ਮੰਤਰੀ ਮਾਨ ਨੇ 400 ਹੋਰ ਆਮ ਆਦਮੀ ਕਲੀਨਿਕਾਂ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ । ਜਿਕਰਯੋਗ ਹੈ ਕਿ 15 ਅਗਸਤ 2022 ਨੂੰ 100 ਕਲੀਨਿਕ ਖੋਲ੍ਹੇ ਸਨ, ਬਾਕੀ 400 ਕਲੀਨਿਕ ਅੱਜ ਅੰਮ੍ਰਿਤਸਰ ਤੋਂ ਸ਼ੁਰੂ ਕੀਤੇ ਗਏ ਹਨ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟ੍ਰਾਇਲ ਲਈ 100 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਅਤੇ ਉਹ ਸਫਲ ਰਹੇ, ਇਸ ਲਈ 400 ਨਵੇਂ ਮੁਹੱਲਾ ਕਲੀਨਿਕ ਦਿੱਤੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਹੋਰ ਸਰਕਾਰੀ ਨੌਕਰੀਆਂ ਉਪਲਬਧ ਕਰਵਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਕ ਨਵੀਂ ਸਕੀਮ ਲੈ ਕੇ ਆਵਾਂਗੇ, ਜਿਸ ਰਾਹੀਂ ਤੁਹਾਡੇ ਘਰ ਰਾਸ਼ਨ ਤੋਂ ਲੈ ਕੇ ਪੈਨਸ਼ਨ ਤੱਕ ਪਹੁੰਚ ਜਾਵੇਗੀ। ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ।

ਤੁਹਾਨੂੰ ਦੱਸ ਦਈਏ ਕਿ ਮੁਹੱਲਾ ਕਲੀਨਿਕਾਂ (Mohalla Clinics) ਵਿੱਚ ਐਮ.ਬੀ.ਬੀ.ਐਸ ਡਾਕਟਰ, 4-5 ਮੈਂਬਰਾਂ ਦਾ ਸਟਾਫ ਹੋਵੇਗਾ। ਆਨਲਾਈਨ ਰਿਹਾਇਸ਼, ਹਾਈ-ਟੈਕ ਸਹੂਲਤਾਂ ਅਤੇ ਏ.ਸੀ. ਵੇਟਿੰਗ ਏਰੀਆ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਲੀਨਿਕਾਂ ਵਿੱਚ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। 41 ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।

ਇਸ ਦੌਰਾਨ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਕਿ ਪੰਜਾਬ ‘ਚ ‘ਸਰਕਾਰ ਤੁਹਾਡੇ ਦੁਆਰਾ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਹਰ ਜ਼ਿਲ੍ਹੇ ਦੇ ਡੀ.ਸੀ., ਐਸ.ਡੀ.ਐਮ. ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਨਗੇ। ਹਫ਼ਤੇ ਵਿੱਚ ਦੋ ਦਿਨ ਪਿੰਡ ਵਿੱਚ ਬੈਠ ਕੇ ਕੰਮ ਕਰਨਗੇ। ਇਸ ਤੋਂ ਇਲਾਵਾ ਲੋਕਾਂ ਦੇ ਘਰ ਜਾ ਕੇ ਕੰਮ ਕਰਨਗੇ। ਆਪਣੇ ਕੰਪਿਊਟਰ ਨੂੰ ਆਪਣੇ ਨਾਲ ਲੈ ਕੇ ਜਾਣਗੇ ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਖੋਲ੍ਹੇ ਜਾਣਗੇ ਕਲੀਨਿਕ

ਅੰਮ੍ਰਿਤਸਰ 30, ਗੁਰਦਾਸਪੁਰ 30, ਫਾਜ਼ਿਲਕਾ 21, ਫਤਿਹਗੜ੍ਹ ਸਾਹਿਬ 16, ਬਠਿੰਡਾ 16, ਸ੍ਰੀ ਮੁਕਤਸਰ ਸਾਹਿਬ 16, ਫ਼ਿਰੋਜ਼ਪੁਰ 16, ਮੋਹਾਲੀ 14, ਸੰਗਰੂਰ 14, ਕਪੂਰਥਲਾ 14, ਰੂਪਨਗਰ 14, ਤਰਤਾਰਨ 11, ਪਠਾਨਕੋਟ 11, ਪਠਾਨਕੋਟ 19, ਪਠਾਨਕੋਟ 19, ਮੋਗਾ 3 , ਹੁਸ਼ਿਆਰਪੁਰ 35, ਲੁਧਿਆਣਾ 34, ਜਲੰਧਰ 32, ਮਾਨਸਾ 8, ਫਰੀਦਕੋਟ 8 ਅਤੇ ਮਲੇਰਕੋਟਲਾ 5 ਖੋਲ੍ਹੇ ਜਾਣਗੇ |