Nasha Mukti Yatra

CM ਭਗਵੰਤ ਮਾਨ ਸਮੇਤ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਜਾਣਗੇ ਲੁਧਿਆਣਾ

7 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, (BHAGWANT MAAN) ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅੱਜ ਲੁਧਿਆਣਾ ਪਹੁੰਚ ਰਹੇ ਹਨ। ਅੱਜ ਉਹ ਸਵੇਰੇ 11 ਵਜੇ ਦੇ ਕਰੀਬ ਫਿਰੋਜ਼ਪੁਰ ਰੋਡ ਕਿੰਗਜ਼ ਵਿਲਾ ਪਹੁੰਚ ਰਹੇ ਹਨ। ਇੱਥੇ ਉਹ ਵੋਟਰਾਂ ਦਾ ਧੰਨਵਾਦ ਕਰਨਗੇ। ਮਨੀਸ਼ ਸਿਸੋਦੀਆ ਲੋਕਾਂ ਨੂੰ ਵੀ ਮਿਲਣਗੇ।

ਤੁਹਾਨੂੰ ਦੱਸ ਦੇਈਏ ਕਿ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਹਲਕਾ ਪੱਛਮੀ ਦੀ ਸੀਟ ਖਾਲੀ ਹੋ ਗਈ ਸੀ ਜਿੱਥੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ (sanjeev arora) ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ। ਆਮ ਆਦਮੀ ਪਾਰਟੀ ਸਰਕਾਰ ਨੇ ਸੰਜੀਵ ਅਰੋੜਾ ਨੂੰ ਉਦਯੋਗ ਮੰਤਰੀ ਬਣਾਇਆ ਹੈ।

Read More: CM ਮਾਨ ‘ਤੇ ਅਰਵਿੰਦ ਕੇਜਰੀਵਾਲ ਤਰਨਤਾਰਨ ਦੌਰੇ ‘ਤੇ ਰਹਿਣਗੇ

Scroll to Top