Master Tarlochan Singh

ਮਾਸਟਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ‘ਤੇ CM ਭਗਵੰਤ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 11 ਅਗਸਤ 2023: ਸੁਪਰਹਿੱਟ ਪੰਜਾਬੀ ਫ਼ਿਲਮਾਂ ਤੇ ਟੀ.ਵੀ ਸੀਰੀਅਲ ਦੇ ਲੇਖਕ ਮਾਸਟਰ ਤਰਲੋਚਨ ਸਿੰਘ (Master Tarlochan Singh) ਸਮਰਾਲਾ ਦੀ ਬੀਤੇ ਦਿਨ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਮਾਸਟਰ ਤਰਲੋਚਨ ਸਿੰਘ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਰੰਗ-ਮੰਚ ਤੇ ਸਾਹਿਤ ਦੇ ਖੇਤਰ ਦੀ ਮਾਣਯੋਗ ਸ਼ਖ਼ਸੀਅਤ ਮਾਸਟਰ ਤਰਲੋਚਨ ਸਿੰਘ ਦੇ ਬੇਵਕਤੀ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ | ਇਸ ਦੁੱਖ ਦੀ ਘੜੀ ‘ਚ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਮਾਸਟਰ ਤਰਲੋਚਨ ਸਿੰਘ ਦੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ |
ਮਾਸਟਰ ਤਰਲੋਚਨ ਸਿੰਘ ਨਾਲ ਬਿਤਾਏ ਪਲ਼ ਹਮੇਸ਼ਾ ਚੇਤਿਆਂ ‘ਚ ਰਹਿਣਗੇ…ਵਾਹਿਗੁਰੂ ਵਾਹਿਗੁਰੂ |

 

Scroll to Top