Arvind Kejriwal

6 ਮਈ ਨੂੰ ਜਲੰਧਰ ਪਹੁੰਚਣਗੇ CM ਅਰਵਿੰਦ ਕੇਜਰੀਵਾਲ, ਦੋ ਦਿਨ ਕਰਨਗੇ ਚੋਣ ਪ੍ਰਚਾਰ

ਚੰਡੀਗੜ੍ਹ, 02 ਮਈ 2023: ਅਗਾਮੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਸਿਆਸੀ ਸਰਗਰਮੀਆਂ ਤੇਜ਼ ਹੋ ਗਈ ਹਨ, ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) 6 ਮਈ ਨੂੰ ਜਲੰਧਰ ਪਹੁੰਚਣਗੇ। ਜਿਸ ਦੌਰਾਨ ਉਹ ਜਲੰਧਰ ‘ਚ ਦੋ ਦਿਨ ਪ੍ਰਚਾਰ ਕਰਨਗੇ, ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਰੋਡ ਸ਼ੋਅ ਅਤੇ ਰੈਲੀ ਵੀ ਕਰਨਗੇ।

ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਵੀ ਆਏ ਦਿਨ ਜਲੰਧਰ ਵਿੱਚ ਪ੍ਰਚਾਰ ਕਰ ਰਹੇ ਹਨ | ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਨੇ ਰੋਡ ਸ਼ੋਅ ਕਰਕੇ ਆਪਣੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੋਟ ਭੁਗਤਾਨ ਦੀ ਅਪੀਲ ਕੀਤੀ |

Scroll to Top