July 7, 2024 8:56 am
Arvind Kejriwal

CM ਅਰਵਿੰਦ ਕੇਜਰੀਵਾਲ ਨੇ ਮੇਅਰ ਦੀਆਂ ਚੋਣਾਂ ਕਰਵਾਉਣ ਲਈ ਐੱਲ.ਜੀ ਨੂੰ ਭੇਜਿਆ ਪ੍ਰਸਤਾਵ

ਚੰਡੀਗੜ੍ਹ,18 ਚੰਡੀਗੜ੍ਹ 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਉੱਪ ਰਾਜਪਾਲ ਵੀ.ਕੇ ਸਕਸੈਨਾ ‘ਤੇ ਗੈਰ-ਸੰਵਿਧਾਨਕ ਕੰਮ ਕਰਨ ਦਾ ਦੋਸ਼ ਲਾਇਆ ਹੈ । ਉਨ੍ਹਾਂ ਇਹ ਦੋਸ਼ ਸੁਪਰੀਮ ਕੋਰਟ ਵਿੱਚ ਸ਼ੁੱਕਰਵਾਰ ਨੂੰ ਹੋਈ ਮੇਅਰ ਚੋਣ ਸਬੰਧੀ ਸੁਣਵਾਈ ਦੌਰਾਨ ਵਕੀਲਾਂ ਦੀ ਨਿਯੁਕਤੀ ਨੂੰ ਲੈ ਕੇ ਲਗਾਏ ਹਨ । ਜ਼ਿਕਰਯੋਗ ਹੈ ਕਿ ‘ਆਪ’ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ ‘ਚ ਛੇਤੀ ਮੇਅਰ ਚੋਣਾਂ ਕਰਵਾਉਣ ਲਈ ਅਪੀਲ ਕੀਤੀ ਸੀ।

ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਲੀ ਪੁਲਿਸ ਅਤੇ ਐੱਲ.ਜੀ. ਕੇਜਰੀਵਾਲ ਨੇ ਇਲਜ਼ਾਮ ਲਾਇਆ ਕਿ ਅਜਿਹੀ ਸਥਿਤੀ ਵਿੱਚ ਦੋਵਾਂ ਧਿਰਾਂ (ਸਰਕਾਰ ਅਤੇ ਐਲ.ਜੀ.) ਦੇ ਵਕੀਲਾਂ ਨੂੰ ਵੱਖ-ਵੱਖ ਹੋਣਾ ਚਾਹੀਦਾ ਹੈ, ਪਰ ਉਪ ਰਾਜਪਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਿਰਫ਼ ਤੁਸ਼ਾਰ ਮਹਿਤਾ ਹੀ ਉਨ੍ਹਾਂ ਦਾ ਕੇਸ ਲੜਨਗੇ ਅਤੇ ਦਿੱਲੀ ਸਰਕਾਰ ਦੀ ਤਰਫ਼ੋਂ ਤੁਸ਼ਾਰ ਮਹਿਤਾ ਵੀ ਪੇਸ਼ ਹੋਣਗੇ।

ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ, ਕੀ ਕਦੇ ਅਜਿਹਾ ਹੁੰਦਾ ਹੈ ਕਿ ਕਿਸੇ ਕੇਸ ਵਿੱਚ ਦੋ ਵੱਖ-ਵੱਖ ਧਿਰਾਂ ਦਾ ਇੱਕ ਹੀ ਵਕੀਲ ਹੋਵੇ। ਇਸ ਤਰ੍ਹਾਂ ਐੱਲਜੀ ਗੈਰ-ਸੰਵਿਧਾਨਕ ਕੰਮ ਕਰ ਰਿਹਾ ਹੈ। ਉਹ ਆਪਣੀ ਗੁੰਡਾਗਰਦੀ ਕਰਕੇ ਦਿੱਲੀ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਸੁਪਰੀਮ ਕੋਰਟ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਦੇਸ਼ ਦੇ ਲੋਕਾਂ ਦੀ ਜਿੱਤ ਹੋਈ ਹੈ। ਐੱਲ.ਜੀ.ਅਤੇ ਭਾਜਪਾ ਹਾਰ ਕੇ ਵੀ ਗੈਰ-ਕਾਨੂੰਨੀ ਢੰਗ ਨਾਲ ਮੇਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੇਅਰ ਦੀਆਂ ਚੋਣਾਂ 22 ਫਰਵਰੀ ਨੂੰ ਕਰਵਾਉਣ ਲਈ ਐਲਜੀ ਨੂੰ ਪ੍ਰਸਤਾਵ ਭੇਜਿਆ ਗਿਆ ਹੈ।