July 4, 2024 3:32 am
Rajnath Singh

CM ਅਰਵਿੰਦ ਕੇਜਰੀਵਾਲ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਦੀ ਗੱਲ ਨਹੀਂ ਮੰਨੀ: ਰਾਜਨਾਥ ਸਿੰਘ

ਚੰਡੀਗੜ੍ਹ, 28 ਮਈ 2024: ਦੇਸ਼ ਦੇ ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ (Rajnath Singh) ਅੱਜ ਲੋਕ ਸਭਾ ਚੋਣਾਂ ਮੱਦੇਨਜਰ ਪੰਜਾਬ ਦੌਰੇ ‘ਤੇ ਹਨ | ਰਾਜਨਾਥ ਸਿੰਘ ਨੇ ਫ਼ਿਰੋਜ਼ਪੁਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, “ਆਪ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਹਨ, ਉਹ ਨਹੀਂ ਕਰਦੇ।

ਰਾਜਨਾਥ ਸਿੰਘ (Rajnath Singh) ਨੇ ਕਿਹਾ ਕਿ ਅੰਨਾ ਹਜ਼ਾਰੇ ਨੇ ਸਿਆਸੀ ਪਾਰਟੀ ਨਾ ਬਣਾਉਣ ਦੀ ਗੱਲ ਕਹੀ ਸੀ ਪਰ ਕੇਜਰੀਵਾਲ ਨੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ।” ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਹਰ ਗਲੀ ‘ਚ ਸ਼ਰਾਬ ਵੇਚਣ ਦੀ ਵਿਵਸਥਾ ਕਰ ਦਿੱਤੀ ਅਤੇ ਇਹੀ ਸਥਿਤੀ ਪੰਜਾਬ ‘ਚ ਹੈ | ਉਨ੍ਹਾਂ ਕਿਹਾ ਕਿ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਮਾਮਲਾ ਸਾਹਮਣਾ ਆਇਆ, ਅੱਜ ਉਹ ਪਾਰਟੀ ਬੀਬੀਆਂ ਦੇ ਸਨਮਾਨ ਦੀ ਗੱਲ ਕਰਦੀ ਹੈ |