ਚੰਡੀਗੜ੍ਹ, 21 ਮਈ, 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦਾ ਪੰਜਵਾਂ ਪੜਾਅ ਖਤਮ ਹੋ ਗਿਆ ਹੈ ਅਤੇ ਜਿਵੇਂ-ਜਿਵੇਂ ਚੋਣਾਂ ਹੋ ਰਹੀਆਂ ਹਨ, ਉਸ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਮੋਦੀ ਸਰਕਾਰ 4 ਜੂਨ ਨੂੰ ਜਾ ਰਹੀ ਹੈ ਅਤੇ ਇੰਡੀਆ ਗੱਠਜੋੜ ਦੀ ਸਰਕਾਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਸਰਵੇਖਣ ਕਰਵਾਏ ਹਨ, ਜਿਸ ‘ਚ ਇਹ ਸਾਹਮਣੇ ਆਇਆ ਹੈ ਕਿ ਇੰਡੀਆ ਗਠਜੋੜ ਨੂੰ ਆਪਣੇ ਦਮ ‘ਤੇ 300 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ। ਸਾਫ਼-ਸੁਥਰੀ ਤੇ ਸਥਾਈ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਅਮਿਤ ਸ਼ਾਹ ਦਿੱਲੀ ਆਏ ਸਨ, ਉਨ੍ਹਾਂ ਦੀ ਜਨਸਭਾ ‘ਚ 500 ਤੋਂ ਘੱਟ ਲੋਕ ਸਨ।
ਕੇਜਰੀਵਾਲ (Arvind Kejriwal) ਦਾ ਕਹਿਣਾ ਹੈ ਕਿ ਸੱਤਾਧਿਰ ਦੇਸ਼ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਪਾਕਿਸਤਾਨੀ ਹਨ। ਦਿੱਲੀ ਦੀਆਂ 70 ‘ਚੋਂ 62 ਸੀਟਾਂ ‘ਤੇ, ਪੰਜਾਬ ਦੀਆਂ 117 ‘ਚੋਂ 92 ਸੀਟਾਂ ‘ਤੇ, ਗੁਜਰਾਤ ‘ਚ 14 ਫੀਸਦੀ ਵੋਟਾਂ ਪਈਆਂ। ਆਮ ਆਦਮੀ ਪਾਰਟੀ ਨੂੰ ਗੋਆ, ਯੂਪੀ, ਅਸਾਮ ਵਿੱਚ ਵੋਟਾਂ ਮਿਲੀਆਂ।