Site icon TheUnmute.com

ਮੁੱਖ ਮੰਤਰੀ ਨੇ ਜਰਮਨ ਸਫੀਰ ਨਾਲ ਪ੍ਰਮੁੱਖ ਖੇਤਰਾਂ ‘ਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ

CM Capt Amarinder Singh and German Ambassador Walter. J. Lindner

The Chief Minister along with the German Ambassador showed interest in investing in key sectors

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਰਮਨ ਦੇ ਰਾਜਦੂਤ ਵਾਲਟਰ ਨਾਲ ਸੂਬੇ ਦੇ ਵੱਖ -ਵੱਖ ਖੇਤਰਾਂ ‘ਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ| ਜੇ.ਲਿੰਡਨਰ ਨੇ ਸੂਬੇ ‘ਚ ਮੋਬਿਲਿਟੀ ,ਫਾਰਮਾਸਿਊਟੀਕਲ ,ਕੈਮੀਕਲਜ਼ ਇੰਜੀਨੀਅਰਿੰਗ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਮੁੱਖ ਖੇਤਰਾਂ ‘ਚ ਕੰਮ ਕਰਨ ਦੀ ਗੱਲ ਕੀਤੀ ਹੈ |

ਉਹਨਾਂ ਸ਼ਾਮ ਨੂੰ ਮੁਲਾਕਾਤ ਦੌਰਾਨ ਸੂਬੇ ‘ਚ ਨਿਵੇਸ਼ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ ਅਤੇ ਮੁੱਖ ਮੰਤਰੀ ਨੇ ਸੂਬਾ ਸਰਕਾਰ ਵਲੋਂ ਵਪਾਰ ਨੂੰ ਸੁਖਾਲਾ ਬਣਾਉਣ ਲਈ ਕੀਤੇ ਗਏ ਸੁਧਾਰਾਂ ਤੇ ਵੀ ਚਰਚਾ ਕੀਤੀ|

ਇਨ੍ਹਾਂ ਸੁਧਾਰਾਂ ਵਿਚ ਸੂਬਾ ਸਰਕਾਰ ਵਲੋਂ ਕਾਰੋਬਾਰ ਸਥਾਪਤ ਕਰਨ ਲਈ ਵੰਨ ਸਟਾਪ ਸ਼ਾਪ ਵਜੋਂ ਇਨਵੈਸਟ ਪੰਜਾਬ ਦੇ ਗਠਨ ਤੋਂ ਇਲਾਵਾ ਪੰਜਾਬ ਲਾਲ ਫੀਤਾਸ਼ਾਹੀ ਵਿਰੋਧੀ ਐਕਟ-2021 ਅਤੇ ਪੰਜਾਬ ਵਪਾਰ ਦਾ ਅਧਿਕਾਰ ਐਕਟ -2020 ਸ਼ਾਮਲ ਹਨ |

ਕੈਪਟਨ ਅਮਰਿੰਦਰ ਸਿੰਘ ਨੇ ਜਰਮਨੀ ਕੰਪਨੀਆਂ ਨੂੰ ਵੀ ਸੂਬੇ ‘ਚ ਨਿਵੇਸ਼ ਕਰਕੇ ਮਾਹੌਲ ਦਾ ਅਨੁਭਵ ਲੈਣ ਦਾ ਸੱਦਾ ਦਿੱਤਾ ਹੈ ਕਿਉਂਕਿ ਸੂਬੇ ਵਿਚ ਪਹਿਲਾ ਹੀ ਮੈਟਰੋ-ਕੈਸ਼ ਐਂਡ ਕੈਰੀ ,ਕਲਾਸ ,ਵਾਇਬਰਾਕੋਸਟਿਕਸ, ਹੈਲਾ ਵਰਗੀਆਂ ਕਈ ਕੰਪਨੀਆਂ ਕੰਮ ਕਰ ਰਹੀਆਂ ਹਨ|

‘ਇਨਵੈਸਟਮੈਂਟ ਪ੍ਰੋਮੋਸ਼ਨ’ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਰਮਨ ਰਾਜਦੂਤ ਨੂੰ ਦੱਸਿਆ ਕਿ ਪੰਜਾਬ ਵਿਚ ਕਾਰਜਸ਼ੀਲ ਜਰਮਨ ਕੰਪਨੀਆਂ ਲਈ ਜੂਨ, 2021 ਵਿਚ ਦੇਖਭਾਲ ਸੈਸ਼ਨ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਲਈ ਕਾਰੋਬਾਰ ਕਰਨਾ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ‘ਇਨਵੈਸਟ ਇਨ ਬਾਵਰੀਆ’ ਵਰਗੀਆਂ ਜਰਮਨ ਨਿਵੇਸ਼ ਏਜੰਸੀਆਂ ਖਾਸ ਕਰਕੇ ਉਨ੍ਹਾਂ ਦੇ ‘ਮੇਕ ਇਨ ਇੰਡੀਆ ਮਿਟਲਸਟੈਂਡ’ ਉਪਰਾਲੇ ਲਈ ਇਨ੍ਹਾਂ ਏਜੰਸੀਆਂ ਅਤੇ ਬਰਲਿਨ ਵਿਚ ਭਾਰਤੀ ਦੂਤਵਾਸ ਨਾਲ ਲਗਾਤਾਰ ਸੰਪਰਕ ਵਿਚ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਫ਼ਦ ‘ਜਰਮਨ ਇੰਡੀਆ ਬਿਜ਼ਨਸ ਫੋਰਮ’ ਵਿਚ ਵੀ ਸ਼ਿਰਕਤ ਕਰ ਚੁੱਕੇ ਹਨ।

 

 

 

 

 

 

Exit mobile version