ਚੰਡੀਗੜ੍ਹ, 11 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਆਵਾਸ ਸੰਤ ਕਬੀਰ ਕੁਟੀਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਵੀ ਮੁੱਖ ਮੰਤਰੀ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਸਿਹਤ ਦੀ ਕਾਮਨਾ ਕੀਤੀ।
ਮੁੱਖ ਮੰਤਰੀ ਨੇ ਸਾਰੇ ਕਰਮਚਾਰੀਆਂ ਨੂੰ ਦੀਪਾਂ ਦੇ ਇਸ ਉਤਸਵ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਉਤਸਵ ਸਾਰਿਆਂ ਦੇ ਜੀਵਨ ਵਿਚ ਨਵਾਂ ਚਾਨਣ ਅਤੇ ਸੁੱਖ-ਖੁਸ਼ਹਾਲੀ ਲੈ ਕੇ ਆਵੇ। ਸਾਡਾ ਸੂਬੇ ਸਦਾ ਭਾਰਤ ਦੇ ਨਕਸ਼ੇ ‘ਤੇ ਆਪਣੀ ਚਮਕਦਾ ਰਹੇ। ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ ਦਾ ਇਹ ਸੀਜਨ ਆਪਣੇ ਨਾਲ ਇਕ ਨਵੀਂ ਉਮੰਗ ਤੇ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸ ਸਮੇਂ ਮਨ ਵਿਚ ਨਿਰਾਸ਼ਾ, ਅਵਸਾਦ ਦੇ ਭਾਵਾਂ ਨੂੰ ਦੂਰ ਕਰ ਕੇ ਨਵੀਂ ਆਸ ਤੇ ਉਮੰਗ ਦਾ ਸੰਚਾਰ ਕਰਨਾ ਚਾਹੀਦਾ ਹੈ। ਦੀਵਾਲੀ ਦਾ ਤਿਉਹਾਰ ਹਰ ਵਿਅਕਤੀ ਦੇ ਜੀਵਨ ਵਿਚ ਨਵਾਂ ਚਾਨਣ ਅਤੇ ਸੁੱਖ-ਖੁਸ਼ਹਾਲੀ ਲੈ ਕੇ ਆਵੇ।
ਮੁੱਖ ਮੰਤਰੀ ਨੇ ਸਾਰੇ ਕਰਮਚਾਰੀਆਂ ਨੂੰ ਤੋਹਫਾ ਭੇਂਟ ਕਰ ਉਨ੍ਹਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ‘ਤੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਏਡੀਜੀਪੀ ਸੀਆਈਡੀ ਆਲੋਕ ਮਿੱਤਲ, ਮੁੱਖ ਮੰਤਰੀ ਦੇ ਓਏਸਡੀ ਭੁਪੇਸ਼ਵਰ ਦਿਆਲ ਸਮੇਤ ਮੁੱਖ ਮੰਤਰੀ ਆਵਾਸ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।