Cloudburst Chamoli

Cloudburst Chamoli: ਉੱਤਰਾਖੰਡ ਬੱਦਲ ਫਟਣ ਦੀਆਂ ਘਟਨਾਵਾਂ, ਸਕੂਲ ਬੰਦ ਰੱਖਣ ਦੇ ਹੁਕਮ

ਦਿੱਲੀ, 18 ਸਤੰਬਰ 2025: Uttarakhand Chamoli Cloudburst: ਉੱਤਰਾਖੰਡ ਦੇ ਚਮੋਲੀ ‘ਚ ਬੁੱਧਵਾਰ ਦੇਰ ਰਾਤ ਦੋ ਥਾਵਾਂ ‘ਤੇ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਇਸ ਹਫ਼ਤੇ ਦੇਵਭੂਮੀ ‘ਚ ਇਹ ਦੂਜੀ ਅਜਿਹੀ ਕੁਦਰਤੀ ਆਫ਼ਤ ਹੈ। ਇਸ ਵਾਰ ਚਮੋਲੀ ਦੇ ਨੰਦਨਨਗਰ ‘ਚ ਬੱਦਲ ਫਟਣ ਅਤੇ ਭਾਰੀ ਮੀਂਹ ਪਿਆ ਹੈ, ਜਿਸ ਨਾਲ ਘਰਾਂ ‘ਚ ਮਲਬਾ ਅਤੇ ਪਾਣੀ ਭਰ ਗਿਆ। ਹੁਣ ਤੱਕ ਛੇ ਘਰ ਨੁਕਸਾਨੇ ਗਏ ਹਨ ਅਤੇ ਦੋ ਜਣਿਆਂ ਨੂੰ ਬਚਾਇਆ ਗਿਆ ਹੈ। ਹਾਲਾਂਕਿ, ਲਾਪਤਾ ਵਿਅਕਤੀਆਂ ਦੀ ਸੂਚੀ ਲੰਮੀ ਹੈ, 10 ਹੋਰ ਜਣਿਆਂ ਦੀ ਭਾਲ ਅਜੇ ਵੀ ਜਾਰੀ ਹੈ। ਉਤਰਾਖੰਡ ‘ਚ ਬੱਦਲ ਫਟਣ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ, 16 ਸਤੰਬਰ ਨੂੰ ਦੇਹਰਾਦੂਨ ‘ਚ ਬੱਦਲ ਫਟਣ ਨਾਲ ਹਾਦਸਾ ਵਾਪਰਿਆ ਸੀ। ਦੇਹਰਾਦੂਨ ਤੋਂ ਮਸੂਰੀ ਤੱਕ 35 ਕਿਲੋਮੀਟਰ ਦਾ ਰਸਤਾ ਕਈ ਥਾਵਾਂ ‘ਤੇ ਨੁਕਸਾਨਿਆ ਗਿਆ ਸੀ, ਜਿਸ ਕਾਰਨ 2,500 ਸੈਲਾਨੀ ਲਗਾਤਾਰ ਤੀਜੇ ਦਿਨ ਮਸੂਰੀ ‘ਚ ਫਸ ਗਏ ਸਨ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕੀਤਾ। ਐਨਡੀਆਰਐਫ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਨੰਦਨਨਗਰ ‘ਚ ਕੁੰਤਰੀ ਅਤੇ ਲੰਗਾਫਲੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਬਦਰੀਨਾਥ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ।

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਮੋਲੀ ਜ਼ਿਲ੍ਹੇ ਦੇ ਨੰਦਨਗਰ ਘਾਟ ਖੇਤਰ ‘ਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਪਣੇ ਨਿਵਾਸ ਸਥਾਨ ‘ਤੇ ਇੱਕ ਬੈਠਕ ਕੀਤੀ। ਉਨ੍ਹਾਂ ਨੇ ਜਨਤਕ ਪ੍ਰਤੀਨਿਧੀਆਂ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਗੱਲਬਾਤ ਕੀਤੀ, ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਕੱਢਣ, ਜ਼ਖਮੀਆਂ ਲਈ ਡਾਕਟਰੀ ਦੇਖਭਾਲ ਅਤੇ ਰਾਹਤ ਸਮੱਗਰੀ ਦੀ ਵੰਡ ਲਈ ਨਿਰਦੇਸ਼ ਜਾਰੀ ਕੀਤੇ।

Read More: Dehradun Cloudburst: ਦੇਹਰਾਦੂਨ ਦੇ ਸਹਸਤਧਾਰਾ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ

Scroll to Top