Dehradun Cloudburst

Dehradun Cloudburst: ਦੇਹਰਾਦੂਨ ਦੇ ਸਹਸਤਧਾਰਾ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ

ਦੇਹਰਾਦੂਨ , 16 ਸਤੰਬਰ 2025: dehradun district floods: ਉੱਤਰਾਖੰਡ ‘ਚ ਲਗਾਤਾਰ ਮੀਂਹ ਪੈ ਰਿਹਾ ਹੈ। ਦੇਹਰਾਦੂਨ ‘ਚ ਬੱਦਲ ਫਟਣ ਦੀ ਘਟਨਾ ਨੇ ਭਾਰੀ ਤਬਾਹੀ ਮਚਾਈ ਹੈ। ਦਸ ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚੋਂ ਛੇ ਮ੍ਰਿਤਕਾਂ ਨੂੰ ਪਰਵਲ ਇਲਾਕੇ ਤੋਂ ਪ੍ਰੇਮਨਗਰ ਹਸਪਤਾਲ ਲਿਆਂਦਾ ਗਿਆ। ਸਹਸਤਧਾਰਾ ਤੋਂ ਤੈਰਦੀਆਂ ਤਿੰਨ ਲਾਸ਼ਾਂ ਨੂੰ ਕੋਰੋਨੇਸ਼ਨ ਹਸਪਤਾਲ ‘ਚ ਰੱਖਿਆ ਗਿਆ ਸੀ। ਅਤੇ ਇੱਕ ਦੀ ਮੌਤ ਨਯਾਗਾਓਂ ਇਲਾਕੇ ‘ਚ ਹੋਈ। ਇਸ ਦੇ ਨਾਲ ਹੀ ਮਸੂਰੀ ‘ਚ ਦੇਰ ਰਾਤ ਭਾਰੀ ਮੀਂਹ ਕਾਰਨ ਮਜ਼ਦੂਰਾਂ ਦੇ ਘਰ ‘ਤੇ ਮਲਬਾ ਡਿੱਗ ਗਿਆ।

ਸਹਿਸ੍ਰਧਾਰਾ ਖੇਤਰ ‘ਚ ਸੋਮਵਾਰ ਦੇਰ ਰਾਤ ਬੱਦਲ ਫਟਣ (dehradun district floods) ਕਾਰਨ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦੀ ਖ਼ਬਰ ਹੈ। ਸਥਾਨਕ ਜਨ ਪ੍ਰਤੀਨਿਧੀਆਂ ਮੁਤਾਬਕ ਮੁੱਖ ਬਾਜ਼ਾਰ ‘ਚ ਮਲਬੇ ਕਾਰਨ ਦੋ ਤੋਂ ਤਿੰਨ ਵੱਡੇ ਹੋਟਲ ਅਤੇ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਕਾਰੜੀਗੜ੍ਹ ਗ੍ਰਾਮ ਪ੍ਰਧਾਨ ਰਾਕੇਸ਼ ਜਵਾਦੀ ਨੇ ਅਮਰ ਉਜਾਲਾ ਨੂੰ ਦੱਸਿਆ ਕਿ ਇਹ ਘਟਨਾ ਰਾਤ 11:30 ਵਜੇ ਦੇ ਕਰੀਬ ਵਾਪਰੀ। ਕਾਰੜੀਗੜ੍ਹ ‘ਚ ਬੱਦਲ ਫਟਣ ਤੋਂ ਬਾਅਦ ਮੁੱਖ ਬਾਜ਼ਾਰ ‘ਚ ਵੱਡੇ ਪੱਧਰ ‘ਤੇ ਮਲਬਾ ਡਿੱਗ ਗਿਆ। ਇਸ ਕਾਰਨ ਦੋ ਤੋਂ ਤਿੰਨ ਵੱਡੇ ਹੋਟਲ ਨੁਕਸਾਨੇ ਗਏ ਜਦੋਂ ਕਿ ਇੱਕ ਬਾਜ਼ਾਰ ‘ਚ ਬਣੀਆਂ 7 ਤੋਂ 8 ਦੁਕਾਨਾਂ ਢਹਿ ਗਈਆਂ।

ਉਨ੍ਹਾਂ ਦੱਸਿਆ ਕਿ ਉੱਥੇ ਲਗਭਗ 100 ਜਣੇ ਫਸ ਗਏ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸੁਰੱਖਿਅਤ ਕੱਢਿਆ ਅਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਜਾਂ ਦੋ ਲੋਕ ਲਾਪਤਾ ਹਨ ਪਰ ਇਸਦੀ ਪੁਸ਼ਟੀ ਨਹੀਂ ਹੋ ਸਕੀ, ਹਾਲਾਂਕਿ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸੇ ਸਮੇਂ, ਰਾਤ ​​2 ਵਜੇ ਆਫ਼ਤ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ SDRF ਅਤੇ ਫਾਇਰ ਬ੍ਰਿਗੇਡ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ ਪਰ ਸੜਕ ‘ਤੇ ਜ਼ਿਆਦਾ ਮਲਬਾ ਹੋਣ ਕਾਰਨ ਟੀਮ ਮੌਕੇ ‘ਤੇ ਨਹੀਂ ਪਹੁੰਚ ਸਕੀ। ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦਾ JCB ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਸੜਕ ਖੋਲ੍ਹਣ ‘ਚ ਲੱਗਾ ਹੋਇਆ ਹੈ।

ਇਸ ਦੇ ਨਾਲ ਹੀ, ਦੇਹਰਾਦੂਨ ‘ਚ ਤਮਸਾ ਨਦੀ ਵਿੱਚ ਪਾਣੀ ਭਰ ਗਿਆ ਹੈ। ਤਪਕੇਸ਼ਵਰ ਮੰਦਰ ਵਿੱਚ ਸ਼ਿਵਲਿੰਗ ਵੀ ਡੁੱਬ ਗਿਆ ਹੈ। ਮੰਦਰ ਦੇ ਪਰਿਸਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਦੂਜੇ ਪਾਸੇ, ਆਈਟੀ ਪਾਰਕ ਦੇ ਨੇੜੇ ਵੀ ਵੱਡੀ ਮਾਤਰਾ ‘ਚ ਮਲਬਾ ਆ ਗਿਆ ਹੈ। ਇਸ ਕਾਰਨ ਸੋਂਗ ਨਦੀ ਦਾ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਪੁਲਿਸ ਨੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਹੈ। ਇਸਦੇ ਨਾਲ ਹੀ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਲਈ ਕਿਹਾ ਗਿਆ ਹੈ।

Read More: Bilaspur News: ਬਿਲਾਸਪੁਰ ਜ਼ਿਲ੍ਹੇ ‘ਚ ਫਟਿਆ ਬੱਦਲ, ਮਲਬੇ ਹੇਠ ਦਬੇ ਵਾਹਨ

Scroll to Top