Cloud seeding

ਦਿੱਲੀ ‘ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਰਵਾਈ ਜਾਵੇਗੀ ਕਲਾਉਡ ਸੀਡਿੰਗ, DGCA ਨੇ ਦਿੱਤੀ ਮਨਜੂਰੀ

ਦਿੱਲੀ, 02 ਜੁਲਾਈ 2025: ਦਿੱਲੀ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਤੋਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਲਾਉਡ ਸੀਡਿੰਗ (ਨਕਲੀ ਮੀਂਹ) ਦੇ ਟ੍ਰਾਇਲ ਕਰਨ ਦੀ ਇਜਾਜ਼ਤ ਮਿਲੀ ਹੈ। ਇਸ ਸੰਬੰਧੀ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।

ਕਲਾਉਡ ਸੀਡਿੰਗ ਦਾ ਟ੍ਰਾਇਲ ਅਗਸਤ ਦੇ ਆਖਰੀ ਹਫ਼ਤੇ ਤੋਂ ਸਤੰਬਰ ਦੇ ਪਹਿਲੇ ਹਫ਼ਤੇ ਵਿਚਕਾਰ ਕੀਤਾ ਜਾਵੇਗਾ। ਇਹ ਸਮਝਣ ਲਈ ਕੁੱਲ 5 ਟ੍ਰਾਇਲ ਕੀਤੇ ਜਾਣਗੇ ਕਿ ਇਹ ਤਕਨਾਲੋਜੀ ਦੀਵਾਲੀ ਅਤੇ ਸਤੰਬਰ ਦੌਰਾਨ ਵਧਣ ਵਾਲੇ ਧੂੰਏਂ ਨੂੰ ਘਟਾਉਣ ‘ਚ ਕਿੰਨੀ ਕਾਰਗਰ ਸਿੱਧ ਹੁੰਦੀ ਹੈ।

ਇਹ ਫੈਸਲਾ 7 ਮਈ ਨੂੰ ਦਿੱਲੀ ਕੈਬਨਿਟ ਦੀ ਬੈਠਕ ‘ਚ ਲਿਆ ਗਿਆ ਸੀ। ਸਰਕਾਰ ਨੇ IIT ਕਾਨਪੁਰ ਦੇ ਸਹਿਯੋਗ ਨਾਲ ਇਸ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਮੁਤਾਬਕ ਇੱਕ ਵਾਰ ਨਕਲੀ ਮੀਂਹ ਦੀ ਲਾਗਤ ਲਗਭਗ 66 ਲੱਖ ਰੁਪਏ ਹੋਵੇਗੀ, ਜਦੋਂ ਕਿ ਪੂਰੇ ਕਾਰਜ ਦੀ ਲਾਗਤ 55 ਲੱਖ ਰੁਪਏ ਹੋਵੇਗੀ। ਇਸ ਪੂਰੇ ਟ੍ਰਾਇਲ ‘ਤੇ ਲਗਭਗ 2 ਕਰੋੜ 55 ਲੱਖ ਰੁਪਏ ਖਰਚ ਹੋਣਗੇ।

ਇਹ ਟ੍ਰਾਇਲ ਦਿੱਲੀ ਦੇ ਬਾਹਰੀ ਇਲਾਕਿਆਂ ‘ਚ ਕੀਤਾ ਜਾਵੇਗਾ। ਇਸਦੇ ਲਈ, ਅਲੀਪੁਰ, ਬਵਾਨਾ, ਰੋਹਿਣੀ, ਬੁਰਾੜੀ, ਪਾਵੀ ਸੜਕਪੁਰ ਅਤੇ ਕੁੰਡਲੀ ਬਾਰਡਰ ਦੇ ਖੇਤਰਾਂ ਦੀ ਚੋਣ ਕੀਤੀ ਗਈ ਹੈ। ਕਲਾਉਡ ਸੀਡਿੰਗ 30 ਅਗਸਤ ਤੋਂ 10 ਸਤੰਬਰ ਦੇ ਵਿਚਕਾਰ ਕੀਤੀ ਜਾਵੇਗੀ। ਪਹਿਲਾਂ ਇਹ ਟ੍ਰਾਇਲ ਜੁਲਾਈ ‘ਚ ਕੀਤਾ ਜਾਣਾ ਸੀ, ਪਰ ਮੌਸਮ ਵਿਗਿਆਨੀਆਂ ਦੇ ਸੁਝਾਅ ‘ਤੇ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

Read More: Air pollution Delhi: ਦਿੱਲੀ ‘ਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਕਾਰਨ GRAP-4 ਲਾਗੂ, ਲੱਗੀਆਂ ਇਹ ਪਾਬੰਦੀਆਂ

Scroll to Top