ਜੰਮੂ-ਕਸ਼ਮੀਰ, 26 ਅਗਸਤ 2025: Doda heavy rainfall: ਜੰਮੂ-ਕਸ਼ਮੀਰ ਦੇ ਡੋਡਾ ‘ਚ ਭਾਰੀ ਮੀਂਹ ਦਰਮਿਆਨ ਬੱਦਲ ਫਟਣ ਨਾਲ ਇੱਕ ਵਾਰ ਫਿਰ ਤਬਾਹੀ ਮਚੀ ਹੈ। ਮਿਲੀ ਜਾਣਕਾਰੀ ਮੁਤਾਬਕ ਬੱਦਲ ਫਟਣ ਨਾਲ ਕਰੀਬ 10 ਤੋਂ ਵੱਧ ਘਰ ਤਬਾਹ ਹੋ ਗਏ ਹਨ। ਡੋਡਾ ਜ਼ਿਲ੍ਹੇ ‘ਚ ਲਗਾਤਾਰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਮਿੱਟੀ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਕਈ ਸੰਪਰਕ ਸੜਕਾਂ ਦੇ ਨਾਲ-ਨਾਲ ਰਾਸ਼ਟਰੀ ਰਾਜਮਾਰਗ ਦੇ ਕਈ ਹਿੱਸੇ ਬੰਦ ਹੋ ਗਏ ਹਨ।
ਜਾਣਕਾਰੀ ਮੁਤਾਬਕ ਇਹ ਬੱਦਲ ਡੋਡਾ ਜ਼ਿਲ੍ਹੇ ਦੇ ਥਥਰੀ ਸਬ-ਡਿਵੀਜ਼ਨ ‘ਚ ਫਟਿਆ ਹੈ। ਜਿੱਥੇ ਅਚਾਨਕ ਤਬਾਹੀ ਹੋਈ ਹੈ। ਇਸ ਤੋਂ ਪਹਿਲਾਂ ਕਿਸ਼ਤਵਾੜ ਅਤੇ ਥਰਾਲੀ ‘ਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਿਸ਼ਤਵਾੜ ਜ਼ਿਲ੍ਹੇ ਅਤੇ ਡੋਡਾ ਦੇ ਕਈ ਇਲਾਕਿਆਂ ‘ਚ ਬੱਦਲ ਫਟਣ ਦੀਆਂ ਰਿਪੋਰਟਾਂ ਹਨ।
ਰਿਪੋਰਟ ਮੁਤਾਬਕ ਇਸ ਘਟਨਾ ਕਾਰਨ ਰਾਸ਼ਟਰੀ ਰਾਜਮਾਰਗ ‘ਤੇ ਮਲਬਾ ਜਮ੍ਹਾ ਹੋ ਗਿਆ ਅਤੇ ਕਈ ਘਰ ਤਬਾਹ ਹੋ ਗਏ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਰਾਹਤ ਅਤੇ ਬਚਾਅ ਕਾਰਜ ਲਈ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਭਾਰੀ ਬਾਰਿਸ਼ ਲਈ ਅਲਰਟ ਵੀ ਜਾਰੀ ਕੀਤਾ ਹੈ।
Read More: ਕਿਸ਼ਤਵਾੜ ‘ਚ ਬੱਦਲ ਫਟਣ ਦੀ ਘਟਨਾ ਬਾਰੇ CM ਉਮਰ ਅਬਦੁੱਲਾ ਨੇ PM ਮੋਦੀ ਨੂੰ ਦਿੱਤੀ ਜਾਣਕਾਰੀ, 60 ਜਣਿਆਂ ਦੀ ਮੌ.ਤ