Donald Trump

Donald Trump: ਜਿੱਤ ਦੇ ਕਰੀਬ ਡੋਨਾਲਡ ਟਰੰਪ, ਕਿਹਾ- “ਅਮਰੀਕਾ ਦੀ ਮਜ਼ਬੂਤੀ ਲਈ ਹਰ ਪਲ ਲੜਾਂਗਾ”

ਚੰਡੀਗੜ੍ਹ, 06 ਨਵੰਬਰ 2024: US President elections: ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜਿੱਤ ਦੇ ਨੇੜੇ ਆਉਣ ਤੋਂ ਬਾਅਦ ਡੋਨਾਲਡ ਟਰੰਪ (Donald Trump) ਨੇ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੇ ਫੈਸਲਾਕੁੰਨ ਬੜ੍ਹਤ ਹਾਸਲ ਕਰ ਲਈ ਹੈ।

ਇਸ ਦੌਰਾਨ ਟਰੰਪ ਨੇ ਫਲੋਰੀਡਾ ‘ਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਮੈਂ ਤੁਹਾਡਾ 47ਵਾਂ ਰਾਸ਼ਟਰਪਤੀ ਹਾਂ। ਅਜਿਹੀ ਸਿਆਸੀ ਜਿੱਤ ਪਹਿਲਾਂ ਕਦੇ ਨਹੀਂ ਦੇਖੀ ਗਈ। ਵੱਡੀ ਜਿੱਤ ਦੇ ਕੰਢੇ ਖੜ੍ਹੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਅਮਰੀਕੀ ਲੋਕਾਂ ਦੀ ਵੱਡੀ ਜਿੱਤ ਦੱਸਿਆ ਹੈ ।

ਇਸ ਦੌਰਾਨ ਡੋਨਾਲਡ ਟਰੰਪ (Donald Trump) ਨੇ ਅਮਰੀਕੀ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਅਦੁੱਤੀ ਅਤੇ ਇਤਿਹਾਸਕ ਹੈ। ਅਸੀਂ ਅਮਰੀਕਾ ਦੀ ਬਿਹਤਰੀ ਲਈ ਕੰਮ ਕਰਾਂਗੇ। ਡੋਨਾਲਡ ਟਰੰਪ ਨੇ ਕਿਹਾ ਕਿ ਇਹ ਪਲ ਇਸ ਦੇਸ਼ ਨੂੰ ਫਿਰ ਤੋਂ ਮਜ਼ਬੂਤ ​​ਕਰਨ ‘ਚ ਮੱਦਦ ਕਰਨਗੇ। ਫਲੋਰੀਡਾ ਦੇ ਵੈਸਟ ਪਾਮ ਬੀਚ ਕਨਵੈਨਸ਼ਨ ਸੈਂਟਰ ‘ਚ ਆਪਣੇ ਸੰਬੋਧਨ ‘ਚ ਟਰੰਪ ਨੇ ਕਿਹਾ, ‘ਮੈਂ ਹਰ ਰੋਜ਼ ਤੁਹਾਡੇ ਲਈ ਲੜਾਂਗਾ ਅਤੇ ਅਮਰੀਕਾ ਲਈ ਸੁਨਹਿਰੀ ਯੁੱਗ ਲਿਆਵਾਂਗਾ।’

ਦਰਅਸਲ, 78 ਸਾਲਾ ਟਰੰਪ ਨੂੰ ਇਸ ਸਮੇਂ 267 ਇਲੈਕਟੋਰਲ ਕਾਲਜ ਵੋਟ ਮਿਲੇ ਹਨ। ਇਹ 270 ਦੇ ਜਾਦੂਈ ਅੰਕੜੇ ਤੋਂ ਤਿੰਨ ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਰੋਧੀ ਮੌਜੂਦਾ ਉਪ ਪ੍ਰਧਾਨ ਕਮਲਾ ਹੈਰਿਸ 214 ਇਲੈਕਟੋਰਲ ਕਾਲਜ ਵੋਟਾਂ ਨਾਲ ਪਿੱਛੇ ਚੱਲ ਰਹੀ ਹੈ।

ਡੋਨਾਲਡ ਟਰੰਪ ਨੇ ਸਵਿੰਗ ਰਾਜਾਂ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਪਕੜ ਤੋਂ ਦੂਰ ਰੱਖਿਆ ਹੈ। ਉੱਤਰੀ ਕੈਰੋਲੀਨਾ ਅਤੇ ਜਾਰਜੀਆ ਤੋਂ ਬਾਅਦ ਹੁਣ ਉਸ ਨੇ ਪੈਨਸਿਲਵੇਨੀਆ ਵਿੱਚ ਵੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪੈਨਸਿਲਵੇਨੀਆ ਦੀ ਜਿੱਤ ਉਸ ਨੂੰ ਰਾਜ ਦੇ ਸਾਰੇ 19 ਇਲੈਕਟੋਰਲ ਕਾਲਜ ਵੋਟ ਮਿਲੇ ਹਨ। ਇਸ ਨਾਲ ਉਨ੍ਹਾਂ ਦੀ ਇਲੈਕਟੋਰਲ ਕਾਲਜ ਵੋਟ ਗਿਣਤੀ ਘੱਟ ਕੇ 266 ਰਹਿ ਗਈ, ਜੋ ਕਿ 270 ਦੇ ਬਹੁਮਤ ਅੰਕੜੇ ਤੋਂ ਸਿਰਫ਼ 4 ਘੱਟ ਹੈ।

ਜਿਕਰਯੋਗ ਹੈ ਕਿ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪੱਖ ਤੋਂ ਕਮਲਾ ਹੈਰਿਸ (Kamala Harris) ਅਤੇ ਰਿਪਬਲਿਕਨ ਪੱਖ ਤੋਂ ਡੋਨਾਲਡ ਟਰੰਪ (Donald Trump) ਨੂੰ ਮੈਦਾਨ ‘ਚ ਉਤਾਰਿਆ ਹੈ। ਦੋਵੇਂ ਆਗੂ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

Scroll to Top