ਚੰਡੀਗੜ੍ਹ, 21 ਜੂਨ 2024: ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਨੇ ਨਗਰ ਨਿਗਮ ਫਰੀਦਾਬਾਦ ਵਿੱਚ ਤਾਇਨਾਤ ਕਲਰਕ ਅਸ਼ਵਨੀ ਨੂੰ 25000 ਰੁਪਏ ਦੀ ਰਿਸ਼ਵਤ (Bribe) ਮੰਗਣ ਅਤੇ ਉਸ ‘ਚੋਂ 5000 ਰੁਪਏ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਸ਼ਵਨੀ ਨੇ ਸ਼ਿਕਾਇਤਕਰਤਾ ਤੋਂ ਜਨਮ ਸਰਟੀਫਿਕੇਟ ਤਿਆਰ ਕਰਨ ਦੇ ਬਦਲੇ 25000 ਰੁਪਏ ਦੀ ਰਿਸ਼ਵਤ (Bribe) ਦੀ ਮੰਗੀ ਅਤੇ ਉਸਨੇ ਸਤਬੀਰ ਰਾਹੀਂ 5000 ਰੁਪਏ ਦੀ ਰਿਸ਼ਵਤ ਪਹਿਲਾਂ ਹੀ ਲੈ ਲਈ ਸੀ। ਬਿਊਰੋ ਟੀਮ ਨੇ ਤੱਥਾਂ ਦੀ ਜਾਂਚ ਕਰਕੇ ਮੁਲਜ਼ਮ ਅਸ਼ਵਨੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਦਾ ਦੂਜਾ ਮੁਲਜ਼ਮ ਸਤਬੀਰ ਫਰਾਰ ਹੈ।