Swachhta bharat

ਸਵੱਛਤਾ ਪਖਵਾੜੇ ਦੇ ਹਿੱਸੇ ਵਜੋਂ ਅੰਮ੍ਰਿਤਸਰ ‘ਚ ਚਲਾਈ ਸਫਾਈ ਮੁਹਿੰਮ

ਅੰਮ੍ਰਿਤਸਰ, 26 ਜਨਵਰੀ, 2026: 77ਵੇਂ ਗਣਤੰਤਰ ਦਿਵਸ ਦੇ ਮੌਕੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੇਂਦਰੀ ਸੰਚਾਰ ਬਿਊਰੋ, ਅੰਮ੍ਰਿਤਸਰ ਨੇ ਸ਼ਹਿਰ ‘ਚ ਇੱਕ ਵਿਸ਼ਾਲ ਸਫਾਈ ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ ਸਵੱਛਤਾ ਪਖਵਾੜੇ ਦੇ ਹਿੱਸੇ ਵਜੋਂ ਕਰਵਾਇਆ ਗਿਆ, ਜਿਸਦਾ ਉਦੇਸ਼ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਸਵੱਛ ਭਾਰਤ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ​​ਕਰਨਾ ਸੀ।

ਇਸ ਸਫਾਈ ਮੁਹਿੰਮ ‘ਚ ਵੱਡੀ ਗਿਣਤੀ ‘ਚ ਸਫਾਈ ਕਰਮਚਾਰੀਆਂ, ਕੇਂਦਰੀ ਸੰਚਾਰ ਬਿਊਰੋ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਥਾਨਕ ਨਿਵਾਸੀਆਂ ਨੇ ਹਿੱਸਾ ਲਿਆ। ਮੁਹਿੰਮ ਦੌਰਾਨ, ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ, ਜਿਨ੍ਹਾਂ ‘ਚ ਬਸੰਤ ਐਵੇਨਿਊ, ਗ੍ਰੀਨ ਐਵੇਨਿਊ, ਵ੍ਹਾਈਟ ਐਵੇਨਿਊ ਅਤੇ ਨਿਰੰਕਾਰੀ ਕਲੋਨੀ ਸ਼ਾਮਲ ਹਨ, ਇਨ੍ਹਾਂ ‘ਚ ਸੜਕਾਂ, ਜਨਤਕ ਥਾਵਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫਾਈ ਕੀਤੀ ਗਈ।

ਇਸ ਮੌਕੇ ‘ਤੇ, ਅੰਮ੍ਰਿਤਸਰ ਦੇ ਕੇਂਦਰੀ ਸੰਚਾਰ ਬਿਊਰੋ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਸਵੱਛ ਭਾਰਤ ਅਭਿਆਨ ਨੇ ਦੇਸ਼ ਭਰ ‘ਚ ਸਫਾਈ ਨੂੰ ਇੱਕ ਲਹਿਰ ‘ਚ ਬਦਲ ਦਿੱਤਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੇ ਅਤੇ ਸਫਾਈ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਏ।

ਸਫਾਈ ਮੁਹਿੰਮ ਦੌਰਾਨ, ਲੋਕਾਂ ਨੂੰ ਕੂੜੇ ਨੂੰ ਡਸਟਬਿਨ ‘ਚ ਸੁੱਟਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਸਫਾਈ ਨਾਲ ਸਬੰਧਤ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸਥਾਨਕ ਨਿਵਾਸੀਆਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਸਮਾਜ ‘ਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ।

ਗਣਤੰਤਰ ਦਿਵਸ ਦੇ ਮੌਕੇ ‘ਤੇ ਕਰਵਾਵੇ ਇਸ ਸਫਾਈ ਮੁਹਿੰਮ ਨੇ ਇਹ ਸੰਦੇਸ਼ ਦਿੱਤਾ ਕਿ ਸਫਾਈ ਇੱਕ ਸਿਹਤਮੰਦ, ਸੁੰਦਰ ਅਤੇ ਵਿਕਸਤ ਭਾਰਤ ਦੀ ਨੀਂਹ ਹੈ, ਅਤੇ ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ।

Read More:ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਅਧਿਕਾਰੀਆਂ ਨੂੰ ਕੀਤੇ ਸਵਾਲ

ਵਿਦੇਸ਼

Scroll to Top