ਚੰਡੀਗੜ੍ਹ, 26 ਅਗਸਤ 2023: ਅਨਾੜੀ ਤੇ ਅੜੀਅਲ ਰਵਈਆ ਨਾ ਹੀ ਸਮਾਜ ਲਈ ਚੰਗਾ ਹੈ ਤੇ ਨਾ ਹੀ ਪਰਿਵਾਰ ਲਈ ਚੰਗਾ ਹੈ। ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਦੀ ਚਾਬੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਜੇਕਰ ਜਿੱਦਾਂ ਤੇ ਨਿੱਜੀ ਹੰਕਾਰ ਕਰਕੇ ਪੰਜਾਬ ਦਾ ਨੁਕਸਾਨ ਕਰਨਾ ਹੈ ਤਾਂ ਉਹ ਇੱਕ ਚੰਗੇ ਸ਼ਾਸਕ ਦੀ ਨਿਸ਼ਾਨੀ ਨਹੀਂ ਹੈ। ਜੋ ਮਸਲਾ ਗਵਰਨਰ ਸਾਹਿਬ ਵੱਲੋਂ ਉਭਾਰਿਆ ਗਿਆ ਹੈ ਉਸ ਉੱਤੇ ਜਵਾਬ ਜਨਤਾ ਵੀ ਮੰਗਦੀ ਹੈ ਸੋ ਪੰਜਾਬ ਸਰਕਾਰ ਨੂੰ ਉਹ ਦੇਣਾ ਚਾਹੀਦਾ ਹੈ।
ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕਰਕੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਦੀ ਵਾਗਡੋਰ ਦਿੱਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਨਸ਼ੇ ਦੇ ਸਬੰਧ ਵਿੱਚ ਲੋਕਾਂ ਨੇ ਆਪ ਮੁਹਾਰੇ ਇਕ ਲਹਿਰ ਖੜ੍ਹੀ ਕੀਤੀ ਪਰ ਸਰਕਾਰ ਨੇ ਡੇਢ ਸਾਲ ਵਿੱਚ ਪੂਣੀ ਵੀ ਨਹੀਂ ਕੱਤੀ ਸਗੋਂ ਨਸ਼ਾ ਦੁੱਗਣੀ ਰਫ਼ਤਾਰ ਨਾਲ ਵਧ ਗਿਆ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ ਨੇ ਪ੍ਰੈਸ ਬਿਆਨ ਰਾਹੀ ਕੀਤਾ।|
ਉਨ੍ਹਾਂ ਕਿਹਾ ਕਿ ਸੰਵਿਧਾਨਿਕ ਰੁਤਬੇ ਦੇ ਮਾਲਕ ਗਵਰਨਰ ਸਾਹਿਬ ਨੂੰ ‘ਸਿਰਫ ਕੇਂਦਰ ਸਰਕਾਰ ਕੇਂਦਰ ਸਰਕਾਰ’ ਕਹਿਕੇ ਭੰਡਣ ਨਾਲੋਂ ਉਨ੍ਹਾਂ ਵਲੋ ਪੁੱਛੇ ਗਏ ਸਵਾਲਾਂ ਦੇ ਜੁਆਬ ਦੇਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਨੁਮਾਇੰਦੇ ਵਿਚ ਕਾਬਲੀਅਤ ਕੀ ਹੈ ?ਨਾ ਕਿ ਚੁਟਕਲੇ ਸੁਣਾ ਪੰਜਾਬ ਸਰਕਾਰ ਅਤੇ ਪੰਜਾਬੀਅਤ ਦੀ ਸਮਝ ਦਾ ਜਨਾਜ਼ਾ ਕੱਢਣਾ ਚਾਹੀਦਾ ਹੈ।
ਅੱਜ ਪੰਜਾਬ ਹਰ ਤਰ੍ਹਾਂ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਵਿਕਾਸ ਪੱਖੋਂ , ਆਰਥਿਕ ਪੱਖੋਂ ,ਰਾਜਨੀਤਕ, ਸਮਾਜਿਕ ਪੱਖੋਂ ਦੂਜੇ ਸੂਬਿਆਂ ਦੇ ਮੁਕਾਬਲੇ ਪਛੜ ਗਿਆ ! ਅਸੀਂ ਦੀਵਾਲੀਏਪਨ ਵੱਧ ਰਹੇ ਹਾਂ ਚਾਹੀਦਾ ਤਾਂ ਇਹ ਹੈ ਕਿ ਜੇਕਰ ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਕੇ ਖੜੇ ਕਰਨਾ ਚਾਹੀਦਾ ਹੈ। ਪਰ ਉਹ ਉਲਟ ਹੋ ਰਿਹਾ ਕਿ ਦੂਜੀਆਂ ਸਟੇਟਾਂ ਚ ਜਾ ਕੇ ਪੰਜਾਬ ਦੇ ਪੈਸੇ ਨੂੰ ਉੜਾ ਕੇ ਪੰਜਾਬ ਦੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਹਨ ।ਨਾ ਕੋਈ ਪਾਲਸੀ ਹੈ ਸਗੋਂ ਪਹਿਲਾਂ ਦੀ ਤਰਾਂ ਹਰ ਤਰਾਂ ਮਾਫੀਆ ਸਰਗਰਮੀ ਨਾਲ ਲੋਕਾਂ ਦੀ ਲੁੱਟ ਕਰ ਰਿਹਾ।