ਚੰਡੀਗੜ੍ਹ, 02 ਮਈ 2023: ਪੰਜਾਬ ‘ਚ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ। ਜਿਸ ਦੌਰਾਨ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ ਖੁੱਲ੍ਹੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਪੰਜਾਬ ਵਿੱਚ ਇੱਕ ਨਵੇਕਲੀ ਸ਼ੁਰੂਆਤ ਹੋਈ ਹੈ |
ਅੱਜ 7:28 ਵਜੇ ਸਿਵਲ ਸਕੱਤਰੇਤ (Civil Secretariat), ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ, ਕੰਮ ਕਾਜ ਕੀਤਾ ਤੇ ਵੇਖਕੇ ਖੁਸ਼ੀ ਹੋਈ ਸਾਡੇ ਮੁਲਾਜ਼ਮ ਤੇ ਅਫ਼ਸਰ ਸਮੇਂ ਸਿਰ ਆਪਣੇ ਦਫ਼ਤਰ ਪਹੁੰਚੇ ਹਨ | ਪੰਜਾਬ ਦੇ ਲੋਕ ਤੇ ਉਹਨਾਂ ਦੇ ਕੰਮ ਸਾਡੇ ਸਾਰਿਆਂ ਲਈ ਪਹਿਲਾਂ ਹਨ | ਉਮੀਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਦਿਨ ਅੱਜ ਵਧੀਆ ਲੰਘੇ |
ਮੁੱਖ ਮੰਤਰੀ ਨੇ ਕਿਹਾ ਕਿ 15 ਜੁਲਾਈ ਤੱਕ ਨਤੀਜੇ ਸਾਹਮਣੇ ਆਉਣਗੇ। ਜੇਕਰ ਨਤੀਜੇ ਚੰਗੇ ਆਏ ਤਾਂ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਜਿਵੇਂ ਗਰਮੀਆਂ ਅਤੇ ਸਰਦੀਆਂ ਵਿੱਚ ਸਕੂਲਾਂ ਦਾ ਸਮਾਂ ਵੱਖਰਾ ਹੁੰਦਾ ਹੈ, ਉਸੇ ਹਿਸਾਬ ਨਾਲ ਦਫ਼ਤਰਾਂ ਦਾ ਸਮਾਂ ਵੀ ਤੈਅ ਕੀਤਾ ਜਾਵੇਗਾ। ਪੰਜਾਬ ਇਸ ਵੇਲੇ ਅਗਾਊਂ ਵਿਉਂਤਬੰਦੀ ਵਿੱਚ ਲੱਗਾ ਹੋਇਆ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਬਿਹਤਰ ਤਰੱਕੀ ਕਰ ਸਕੇ। ਦੂਜੇ ਪਾਸੇ ਸੇਵਾ ਕੇਂਦਰ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ |