July 2, 2024 10:00 pm
Dushyant Chautala

ਸਿਵਲ ਏਵੀਏਸ਼ਨ ਵਿਭਾਗ ਨੇ ਭਰੀ ਉੱਚੀ ਉਡਾਣ: ਡਿਪਟੀ CM ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 6 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸਿਵਲ ਏਵੀਏਸ਼ਨ ਵਿਭਾਗ ਨੇ ਪਿਛਲੇ ਚਾਰ ਸਾਲਾਂ ਵਿਚ ਪ੍ਰਗਤੀ ਦੀ ਉੱਚੀ ਉੜਾਨ ਭਰਦੇ ਹੋਏ ਕਈ ਵਰਨਣਯੋਗ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਸੂਬੇ ਦੇ ਪ੍ਰਮੁੱਖ ਪ੍ਰੋਜੈਕਟ ਹਿਸਾਰ ਏਵੀਏਸ਼ਨ ਹੱਬ ਦੇ ਬਾਰੇ ਵਿਚ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਹੈਦਰਾਬਾਦ ਵਿਚ ਏਵੀਏਸ਼ਨ ਨਾਲ ਸਬੰਧਿਤ ਵਿੰਗਸ ਇੰਡੀਆ -2024 ਇਕ ਸਮੇਲਨ ਹੋਇਆ ਸੀ ਜਿਸ ਵਿਚ ਤਿੰਨ ਐਮਓਯੂ ‘ਤੇ ਹਸਤਾਖਰ ਹੋਏ ਹਨ।

ਇੰਨ੍ਹਾਂ ਵਿਚ ਪਹਿਲਾ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਨਾਲ ਹੋਇਆ ਹੈ। ਇਸ ਸਮਝੌਤੇ ਤਹਿਤ ਏਅਰਪੋਰਟ ‘ਤੇ ਇਕਵਿਪਮੈਂਟ ਮੈਨੇਜਮੈਨ, ਫੰਕਸ਼ਨਿੰਗ ਅਤੇ ਟੈਕਨੀਕਲ ਸਪੋਰਟ ਏਅਰਪੋਰਟ ਅਥਾਰਿਟੀ ਆਫ ਇੰਡੀਆ ਕਰੇਗੀ।

ਦੂਜਾ ਐਮਓਯੂ, ਪਵਨਹੰਸ ਲਿਮੀਟੇਡ, ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਵਿਚ ਹੋਇਆ ਹੈ। ਇਸ ਦੇ ਲਈ ਹਰਿਆਣਾ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਐਚਐਸਆਈਆਈਡੀਸੀ ਤੋਂ 30 ਏਕੜ ਜ਼ਮੀਨ ਲੈ ਕੇ ਭਾਰਤ ਸਰਕਾਰ ਨੂੰ ਦਿੱਤੀ ਹੈ। ਇਹ ਜ਼ਮੀਨ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈਸ ਦੇ ਨਾਲ ਹੈ। ਇਸ ਵਿਚ ਦੇਸ਼ ਦਾ ਸਭ ਤੋਂ ਵੱਡਾ ਹੇਲੀਹੱਬ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਹੈਲੀਹੱਲ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਤੋਂ ਸਿਰਫ 13 ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਇਸ ਹੈਲੀਹੱਬ ਤੋਂ ਪੂਰੇ ਉੱਤਰ ਭਾਰਤ ਨੂੰ ਏਪਿਕ ਸੈਂਟਰ ਵਜੋ ਹੈਲੀਕਾਪਟਰ ਟੈਕਸੀ ਸਰਵਿਸ , ਪ੍ਰਾਈਵੇਟ ਚਾਰਟਰ, ਮੈਡੀਕਲ ਏਂਬੂਲੈਂਸ ਦੀ ਹੈਲੀ-ਸਰਵਿਸਿਸ ਵਰਗੀ ਸਹੂਲਤਾਂ ਮਿਲਣਗੀਆਂ।

ਦੁਸ਼ਯੰਤ ਚੌਟਾਲਾ (Dushyant Chautala) ਨੇ ਤੀਜੇ ਐਮਓਯੂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਐਮਓਯੂ ਅਲਾਇੰਸ ਏਅਰ ਕੰਪਨੀ ਅਤੇ ਹਰਿਆਣਾ ਸਰਕਾਰ ਦੇ ਵਿਚ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿਚ ਨੌ ਏਅਰ ਰੂਟਸ ਚੋਣ ਕੀਤੇ ਗਏ ਹਨ। ਜਿਨਾਂ ਵਿਚ ਉਪਰੋਕਤ ਕੰਪਨੀ ਵੀਜੀਐਫ (ਵਾਈਬਿਲਿਟੀ ਗੈਪ ਫੰਡਿੰਗ) ਦੀ ਸਕੀਮ ਦੇ ਆਧਾਰ ‘ਤੇ ਜਹਾਜ ਦੀ ਉੜਾਨ ਭਰੇਗੀ। ਇੰਨ੍ਹਾਂ ਵਿਚ ਹਿਸਾਰ ਤੋਂ ਦੋ ਜਹਾਜ ਹਫਤੇ ਵਿਚ ਤਿੰਨ ਦਿਲ ਉੜਨਗੇ। ਅੰਬਾਲਾ ਵਿਚ ਸਿਵਲ ਟਰਮੀਨਲ ਬਨਣ ਦੇ ਬਾਅਦ ਉੱਥੋਂ ਏਅਰ ਸਰਵਿਸ ਸ਼ੁਰੂ ਹੋ ਜਾਵੇਗੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਸ਼ ਦੀ ਹੋਰ ਵੱਡੀ ਏਅਰਲਾਇੰਸ ਅਕਾਸਾ ਇੰਡੀਗੋ ਅਤੇ ਸਪੀਡਸਜੇਟ ਦੇ ਪ੍ਰਤੀਨਿਧੀਆਂ ਨੇ ਵੀ ਭਵਿੱਖ ਵਿਚ ਹਿਸਾਰ ਏਅਰਪੋਰਟ ਨੂੰ ਚੰਡੀਗੜ੍ਹ ਏਅਰਪੋਰਟ ਦੀ ਤਰ੍ਹਾ ਪਾਰਕਿੰਗ ਲਈ ਵੀ ਪ੍ਰਯੁਕਤ ਕਰਨ ਦੀ ਇੱਛਾ ਜਤਾਈ ਹੈ। ਕਿਉਂਕਿ ਦਿੱਲੀ ਕੌਮਾਂਤਰੀ ਹਵਾਈ ਅੱਡਾ ‘ਤੇ ਰੋਜਾਨਾ ਏਅਰ ਟ੍ਰੈਫਿਕ ਵੱਧ ਰਿਹਾ ਹੈ, ਅਜਿਹੇ ਵਿਚ ਹਿਸਾਰ ਏਅਰਪੋਰਟ ਵੀ ਰਾਤ ਦੇ ਸਮੇਂ ਜਹਾਜ ਪਾਰਕਿੰਗ ਲਈ ਬਿਹਤਰੀਨ ਵਿਕਲਪ ਵਜੋ ਲਾਭਦਾਇਕ ਸਾਬਤ ਹੋਵੇਗਾ।