Site icon TheUnmute.com

Maharashtra: ਬਦਲਾਪੁਰ ਜਿਨਸੀ ਸ਼ੋਸ਼ਣ ਮਾਮਲੇ ਦੇ ਮੁਲਜ਼ਮ ਦੀ ਮੌਤ ਦੀ ਜਾਂਚ ਕਰੇਗੀ CID, ਪੁਲਿਸ ਮੁਕਾਬਲੇ ‘ਚ ਗਈ ਜਾਨ

Badlapur case

ਚੰਡੀਗੜ੍ਹ, 24 ਸਤੰਬਰ 2024: ਬਦਲਾਪੁਰ ਕਾਂਡ (Badlapur case) ਦਾ ਮੁਲਜ਼ਮ ਅਕਸ਼ੈ ਸ਼ਿੰਦੇ ਸੋਮਵਾਰ ਨੂੰ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ। ਬਦਲਾਪੁਰ ਜਿਨਸੀ ਸ਼ੋਸ਼ਣ ਮਾਮਲੇ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਮੌਤ ਨਾਲ ਸਬੰਧਤ ਮਾਮਲੇ ਦੀ ਜਾਂਚ ਮਹਾਰਾਸ਼ਟਰ ਦਾ ਅਪਰਾਧਿਕ ਜਾਂਚ ਵਿਭਾਗ (CID) ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਫੋਰੈਂਸਿਕ ਵਿਗਿਆਨ ਮਾਹਰਾਂ ਦੀ ਇੱਕ ਟੀਮ ਨੇ ਮੰਗਲਵਾਰ ਨੂੰ ਪੁਲਿਸ ਵਾਹਨ ਦੀ ਜਾਂਚ ਕੀਤੀ ਜਿਸ ‘ਚ ਸ਼ਿੰਦੇ ਨੂੰ ਸੋਮਵਾਰ ਸ਼ਾਮ ਨੂੰ ਇੱਕ ਪੁਲਿਸ ਕਰਮਚਾਰੀ ਨੇ ਕਥਿਤ ਤੌਰ ‘ਤੇ ਗੋਲੀ ਮਾਰ ਦਿੱਤੀ ਸੀ।

ਜਿਕਰਯੋਗ ਹੈ ਕਿ ਸੋਮਵਾਰ ਸ਼ਾਮ ਕਰੀਬ 6:15 ਵਜੇ ਸ਼ਿੰਦੇ ਨੂੰ ਪੁਲਿਸ ਦੀ ਗੱਡੀ ‘ਚ ਲਿਜਾਇਆ ਜਾ ਰਿਹਾ ਸੀ। ਫਿਰ ਉਸ ਨੇ ਕਥਿਤ ਤੌਰ ‘ਤੇ ਪੁਲਿਸ ਮੁਲਾਜ਼ਮ ਦੀ ਬੰਦੂਕ ਖੋਹ ਲਈ। ਇਸ ਤੋਂ ਬਾਅਦ ਉਸ ਨੇ ਇਕ ਸਹਾਇਕ ਥਾਣੇਦਾਰ (ਏਪੀਆਈ) ‘ਤੇ ਗੋਲੀ ਚਲਾ ਦਿੱਤੀ। ਜਿਸ ‘ਚ ਏਪੀਆਈ ਜ਼ਖ਼ਮੀ ਹੋ ਗਿਆ। ਪੁਲਿਸ ਨੇ ਵੀ ਜਵਾਬੀ ਕਾਰਵਾਈ ‘ਚ ਗੋਲੀਬਾਰੀ ਕੀਤੀ। ਜਿਸ ‘ਚ ਸ਼ਿੰਦੇ ਦੀ ਮੌਤ ਹੋ ਗਈ। ਮੁਲਜ਼ਮ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਪੁਲਿਸ ਹਿਰਾਸਤ ‘ਚ ਮੌਤ ਨਾਲ ਜੁੜੀ ਹੋਈ ਹੈ। ਮਹਾਰਾਸ਼ਟਰ ਸੀਆਈਡੀ ਇਸ (Badlapur case) ਦੀ ਜਾਂਚ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸੀਆਈਡੀ ਦੀ ਟੀਮ ਮੁੰਬਰਾ ਬਾਈਪਾਸ ‘ਤੇ ਘਟਨਾ ਸਥਾਨ ਦਾ ਦੌਰਾ ਕਰੇਗੀ। ਉਹ ਘਟਨਾ ਸਮੇਂ ਗੱਡੀ ‘ਚ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਵੀ ਬਿਆਨ ਦਰਜ ਕਰਨਗੇ। ਸੀਆਈਡੀ ਅਧਿਕਾਰੀ ਅਕਸ਼ੈ ਸ਼ਿੰਦੇ ਦੇ ਮਾਤਾ-ਪਿਤਾ ਦੇ ਬਿਆਨ ਵੀ ਦਰਜ ਕਰਨਗੇ।

ਅਕਸ਼ੈ ਸ਼ਿੰਦੇ ਦੀ ਲਾਸ਼ ਨੂੰ ਮੰਗਲਵਾਰ ਸਵੇਰੇ ਠਾਣੇ ਦੇ ਕਾਲਵਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਲਈ ਸਰਕਾਰੀ ਜੇਜੇ ਹਸਪਤਾਲ ਲਿਜਾਇਆ ਗਿਆ। ਸੀਨੀਅਰ ਡਾਕਟਰਾਂ ਦੀ ਮੌਜੂਦਗੀ ‘ਚ ਪੋਸਟਮਾਰਟਮ ਕੈਮਰੇ ‘ਚ ਕੀਤਾ ਜਾਵੇਗਾ। ਅਕਸ਼ੈ ਸ਼ਿੰਦੇ ਦੇ ਪਿਓ ਨੇ ਆਪਣੇ ਪੁੱਤਰ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ। ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਹੈ।

ਕੀ ਹੈ ਪੂਰਾ ਮਾਮਲਾ (Badlapur case) ?

ਇਸ ਮਾਮਲੇ ‘ਚ 17 ਅਗਸਤ ਨੂੰ ਪੁਲਿਸ ਨੇ ਸਕੂਲ ਦੇ ਅਟੈਂਡੈਂਟ ਨੂੰ ਗ੍ਰਿਫਤਾਰ ਕੀਤਾ ਸੀ। ਇਸ ਵਿਅਕਤੀ ‘ਤੇ ਕਿੰਡਰਗਾਰਟਨ ‘ਚ ਪੜ੍ਹਦੀਆਂ ਤਿੰਨ ਅਤੇ ਚਾਰ ਸਾਲ ਦੀਆਂ ਦੋ ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ | ਬੱਚੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਸਕੂਲ ਦੇ ਟਾਇਲਟ ‘ਚ ਹੀ ਸੇਵਾਦਾਰ ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਬੱਚੀਆਂ ਨੇ ਇਸ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਸੀ।

ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਉਕਤ ਮੁਲਜ਼ਮ ਦੇ ਖਿਲਾਫ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਬਾਅਦ ‘ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਕੂਲ ਮੈਨੇਜਮੈਂਟ ਨੇ ਇਸ ਘਟਨਾ ‘ਤੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਿੰਸੀਪਲ ਦੇ ਨਾਲ-ਨਾਲ ਇਕ ਕਲਾਸ ਟੀਚਰ ਅਤੇ ਇਕ ਬੀਬੀ ਅਟੈਂਡੈਂਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਸਕੂਲ ਨੇ ਇਸ ਘਟਨਾ ਲਈ ਮੁਆਫੀ ਵੀ ਮੰਗੀ ਹੈ।

Exit mobile version