August 11, 2024 5:25 am
Honey Traps

Honey Traps: ਚੀਨ ਦੇ ਠੱਗ ਕੈਂਬੋਡੀਆ ‘ਚ ਭਾਰਤੀ ਮਹਿਲਾਵਾਂ ਨੂੰ ਜ਼ਬਰਦਸਤੀ ਹਨੀ ਟ੍ਰੈਪ ਲਈ ਮਜਬੂਰ ਕਰਦੇ ਹਨ: ਪੀੜਤ

ਕੈਂਬੋਡੀਆ ‘ਚ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈਆਂ ਕਈ ਭਾਰਤੀ ਮਹਿਲਾਵਾਂ ਨੂੰ ਜ਼ਬਰਦਸਤੀ ਹਨੀ ਟ੍ਰੈਪ (Honey Traps) ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ | ਇਹ ਤੇਲੰਗਾਨਾ ਦੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ, ਜੋ ਖੁਦ ਚੀਨ ਦੇ ਠੱਗਾਂ ਦੀ ਮਨੁੱਖੀ ਤਸਕਰੀ ਦਾ ਸ਼ਿਕਾਰ ਸੀ ਅਤੇ ਹਾਲ ਹੀ ‘ਚ ਘਰ ਵਾਪਸ ਆਇਆ ਹੈ।

ਮੁਨਸ਼ੀ ਪ੍ਰਕਾਸ਼ ਕਾਨੂੰਨੀ ਨੌਕਰੀ ਦੀ ਉਮੀਦ ‘ਚ ਕੈਂਬੋਡੀਆ (Cambodia) ਪਹੁੰਚੇ ਸਨ, ਪਰ ਇੱਕ ਸਾਈਬਰ ਕ੍ਰਾਈਮ ਮਾਹਰ ਸਿੰਡੀਕੇਟ ਦੁਆਰਾ ਸ਼ੋਸ਼ਣ ਦਾ ਸ਼ਿਕਾਰ ਹੋ ਗਏ । ਮੁਨਸ਼ੀ ਪ੍ਰਕਾਸ਼ ਤੇਲੰਗਾਨਾ ਦੇ ਮਹਾਬੂਬਾਬਾਦ ਜ਼ਿਲੇ ਦੇ ਬਯਾਰਾਮ ਮੰਡਲ ਦੇ ਗੰਧਮਪੱਲੀ ਪਿੰਡ ਦਾ ਰਹਿਣ ਵਾਲਾ, ਉਸ ਨੇ ਖੁਲਾਸਾ ਕੀਤਾ ਕਿ ਚੀਨੀ ਨਾਗਰਿਕ ਨਕਲੀ ਡੇਟਿੰਗ ਅਤੇ ਗੇਮਿੰਗ ਐਪਸ ਬਣਾ ਕੇ ਭਾਰਤੀਆਂ ਨੂੰ ਫਸਾਉਣ ਅਤੇ ਠੱਗੀ ਦੇ ਰਾਹੀਂ ਕਰੋੜਾਂ ਲੁੱਟਣ ਦਾ ਕੰਮ ਕਰ ਰਹੇ ਸਨ।

Honey Traps

ਉਸਨੇ ਇਹ ਵੀ ਕਿਹਾ ਕਿ 3,000 ਭਾਰਤੀਆਂ ਨੂੰ ਮਿਲਿਆ, ਜਿਨ੍ਹਾਂ ‘ਚੋਂ ਬਹੁਤ ਸਾਰੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਹਨ, ਜੋ ਕਿ ਕੰਬੋਡੀਆ ‘ਚ ਫਸੇ ਹੋਏ ਹਨ। ਇਨ੍ਹਾਂ ‘ਚ ਹਿਰਾਸਤ ‘ਚ ਰਹਿ ਰਹੀਆਂ ਕੁੜੀਆਂ ਨੂੰ ਨਗਨ ਕਾਲਾਂ ਕਰਨ (Honey Traps) ਲਈ ਮਜਬੂਰ ਕੀਤਾ ਜਾਂਦਾ ਹੈ। ਉਹ ਮੁੰਬਈ ਅਤੇ ਦਿੱਲੀ ਤੋਂ ਇਲਾਵਾ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਲੋਕਾਂ ਨੂੰ ਵੀ ਮਿਲੇ | ਇਨ੍ਹਾਂ ਸਾਰਿਆਂ ਨੂੰ ਇਹ ਵਿਸ਼ਵਾਸ ਦੇ ਕੇ ਕੰਬੋਡੀਆ ਬੁਲਾਇਆ ਗਿਆ ਸੀ ਕਿ ਉਨ੍ਹਾਂ ਨੂੰ ਨੌਕਰੀਆਂ ਮਿਲਣਗੀਆਂ, ਲੇਕਿਨ ਉਨ੍ਹਾਂ ਨੂੰ ਸਾਈਬਰ ਅਪਰਾਧੀਆਂ ਦੁਆਰਾ ਗੁਲਾਮਾਂ ਵਜੋਂ ਵਰਤਿਆ ਜਾਵੇਗਾ ।

ਇਹ ਸਾਈਬਰ ਠੱਗ ਇਨ੍ਹਾਂ ਭਾਰਤੀ ਗੁਲਾਮਾਂ ਤੋਂ ਜੋ ਪੈਸਾ ਕਮਾਉਂਦਾ ਹੈ, ਉਸਨੂੰ ਕ੍ਰਿਪਟੋਕਰੰਸੀ, ਫਿਰ ਅਮਰੀਕੀ ਡਾਲਰ ਅਤੇ ਅੰਤ ‘ਚ ਚੀਨੀ ਯੂਆਨ ‘ਚ ਬਦਲਿਆ ਜਾਂਦਾ ਹੈ।

ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਉਸ ਨੂੰ ਸਰੀਰਕ ਹਮਲਾ, ਤਸ਼ੱਦਦ ਅਤੇ ਨਜ਼ਰਬੰਦੀ ਸਮੇਤ ਭਿਆਨਕ ਸਲੂਕ ਦਾ ਸਾਹਮਣਾ ਕਰਨਾ ਪਿਆ। ਉਹ ਆਪਣੇ ਦੁਖਦਾਈ ਤਜ਼ਰਬਿਆਂ ਨੂੰ ਬਿਆਨ ਕਰਦੇ ਹੋਏ ਇੱਕ ਸੈਲਫੀ ਵੀਡੀਓ ਰਿਕਾਰਡ ਕਰਨ ‘ਚ ਕਾਮਯਾਬ ਰਿਹਾ, ਜਿਸ ਨਾਲ ਤੇਲੰਗਾਨਾ, ਆਂਧਰਾ ਪ੍ਰਦੇਸ਼ ਦੀਆਂ ਸੂਬਾ ਸਰਕਾਰਾਂ ਅਤੇ ਭਾਰਤੀ ਦੂਤਾਵਾਸ ਨੇ ਉਸਨੂੰ ਬਚਾਉਣ ਲਈ ਉਪਰਾਲਾ ਕੀਤਾ।

Read More: 21ਵੀਂ ਸਦੀ ‘ਚ ਭਾਰਤ ਦੀ ਸਭ ਤੋਂ ਵੱਡੀ ਆਰਥਿਕ ਗਲਤੀ !

ਪ੍ਰਕਾਸ਼ ਨੇ ਕਿਹਾ ਕਿ ਬੀਬੀਆਂ ਦੀ ਹਾਲਤ ਮਰਦਾਂ ਨਾਲੋਂ ਵੀ ਮਾੜੀ ਹੈ ਕਿਉਂਕਿ ਬੀਬੀਆਂ ਨੂੰ ਗੈਰ ਮਰਦਾਂ ਨਾਲ ਜ਼ਬਰਦਸਤੀ ਨਗਨ ਕਾਲਾਂ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਪ੍ਰਕਾਸ਼ ਨੂੰ ਚੀਨੀ ਗਿਰੋਹ ਦੁਆਰਾ ਲਗਾਏ ਗਏ ਝੂਠੇ ਇਲਜ਼ਾਮ ‘ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ 12 ਦਿਨ ਜੇਲ੍ਹ ਵੀ ਕੱਟੀ। ਪ੍ਰਕਾਸ਼ ਨੇ ਕਿਹਾ, ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਦੋਸ਼ ਫਰਜ਼ੀ ਸੀ ਤਾ ਉਸ ਨੂੰ 5 ਜੁਲਾਈ ਨੂੰ ਦਿੱਲੀ ਡਿਪੋਰਟ ਕਰ ਦਿੱਤਾ ਗਿਆ। ਉਸ ਦੇ ਨਾਲ 9 ਹੋਰ ਜਣਿਆਂ ਨੂੰ ਬਚਾਇਆ ਗਿਆ।

ਪ੍ਰਕਾਸ਼ ਨੇ ਕਿਹਾ, “ਮੈਂ 12 ਮਾਰਚ ਨੂੰ ਮਲੇਸ਼ੀਆ ਦੇ ਰਸਤੇ ਕੰਬੋਡੀਆ ਗਿਆ ਸੀ। ਕੰਬੋਡੀਆ ਦੇ ਕ੍ਰੋਂਗ ਬਾਵੇਟ ‘ਚ ਇੱਕ ਅਹਾਤੇ ‘ਚ ਮੈਨੂੰ ਸਾਈਬਰ ਘਪਲਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਮੇਰਾ ਪਾਸਪੋਰਟ ਅਹਾਤੇ ਚਲਾ ਰਹੇ ਚੀਨੀ ਨਾਗਰਿਕਾਂ ਦੁਆਰਾ ਖੋਹ ਲਿਆ ਗਿਆ ਸੀ।” ਬਾਵੇਟ ਕੰਬੋਡੀਆ ਦੇ ਸਵੇ ਰਿਏਂਗ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸਦੀ ਵੀਅਤਨਾਮ ਨਾਲ ਅੰਤਰਰਾਸ਼ਟਰੀ ਸਰਹੱਦ ਹੈ।

ਪ੍ਰਕਾਸ਼ ਨੇ ਕਿਹਾ, “ਸਾਨੂੰ 10 ਦਿਨ ਦੀ ਤਾਲੀਮ ਦਿੱਤੀ ਗਈ ਕਿ ਕੁੜੀਆਂ ਦੇ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਤਿਆਰ ਕੀਤੀਆਂ ਜਾਣ ਅਤੇ ਉਹਨਾਂ ਦਾ ਉਪਯੋਗ ਕੀਤਾ ਜਾਵੇ। ਸਾਨੂੰ ਮਰਦਾਂ ਨੂੰ ਫਸਾਉਣ ਲਈ ਤੇਲਗੂ ਅਤੇ ਹੋਰ ਭਾਸ਼ਾਵਾਂ ‘ਚ ਨਕਲੀ ਪ੍ਰੋਫਾਈਲਾਂ ਬਣਾਉਣ ਦੀ ਸਿਖਲਾਈ ਦਿੱਤੀ ਗਈ। ਸਾਨੂੰ ਮਰਦਾਂ ਨੂੰ ਸਾਡੇ ਹੈਂਡਲਰਾਂ ਨਾਲ ਵਪਾਰ ਕਰਨ ਲਈ ਅਤੇ ਪੈਸਾ ਭੇਜਣ ਲਈ ਮਨਾਉਣਾ ਪੈਂਦਾ ਸੀ,” ਉਸ ਨੇ ਕਿਹਾ ਅਤੇ ਇਹ ਵੀ ਦੱਸਿਆ ਕਿ ਸ਼ੁਰੂ ਵਿੱਚ ਉਸ ਨੇ ਗਿਰੋਹ ਦਾ ਵਿਰੋਧ ਕੀਤਾ।

“ਮੈਂ ਤਾਮਿਲਨਾਡੂ ‘ਚ ਆਪਣੀ ਭੈਣ ਨੂੰ ਇੱਕ ਈਮੇਲ ਭੇਜੀ, ਜਿਸ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੈਂ ਆਪਣੀ ਦੁਰਦਸ਼ਾ ਬਾਰੇ ਇੱਕ ਵੀਡੀਓ ਵੀ ਬਣਾਈ ਜਿਸ ਤੋਂ ਬਾਅਦ ਮੈਨੂੰ ਬਚਾਇਆ ਗਿਆ।