ਚੀਨੀ ਸਮਾਰਟਫੋਨ

ਭਾਰਤ ‘ਚ ਬੈਨ ਹੋ ਸਕਦੇ ਹਨ 12,000 ਰੁਪਏ ਤੋਂ ਘੱਟ ਕੀਮਤ ਵਾਲੇ ਚੀਨੀ ਸਮਾਰਟਫੋਨ

ਚੰਡੀਗੜ੍ਹ 08 ਅਗਸਤ 2022: ਭਾਰਤ ‘ਚ ਚੀਨੀ ਐਪਸ ਦੇ ਬੈਨ ਕਰਨ ਤੋਂ ਬਾਅਦ ਚੀਨੀ ਸਮਾਰਟਫੋਨ ਕੰਪਨੀਆਂ ਦੇ ਕੁਝ ਮੋਬਾਇਲ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਭਾਰਤ ਜਲਦ ਹੀ ਚੀਨੀ ਸਮਾਰਟਫੋਨ ਕੰਪਨੀਆਂ ਦੇ ਅਜਿਹੇ ਸਮਾਰਟਫੋਨ ‘ਤੇ ਪਾਬੰਦੀ ਲਗਾ ਸਕਦਾ ਹੈ, ਜਿਨ੍ਹਾਂ ਦੀ ਕੀਮਤ 12,000 ਰੁਪਏ ($150) ਤੋਂ ਘੱਟ ਹੈ।

ਤੁਹਾਨੂੰ ਦੱਸ ਦੇਈਏ ਕਿ ਚੀਨੀ ਕੰਪਨੀਆਂ ਦੁਨੀਆ ਵਿੱਚ ਘੱਟ ਬਜਟ ਵਾਲੇ ਫੋਨ ਸੈਗਮੈਂਟ ਵਿੱਚ ਸਭ ਤੋਂ ਅੱਗੇ ਹਨ। ਸੂਤਰ ਦਾ ਕਹਿਣਾ ਹੈ ਕਿ ਸਥਾਨਕ ਨਿਰਮਾਤਾਵਾਂ ਨੂੰ ਇੱਥੋਂ ਹਟਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਕਦਮ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਫੈਸਲੇ ਨਾਲ Xiaomi ਨੂੰ ਸਭ ਤੋਂ ਵੱਡਾ ਝਟਕਾ ਲੱਗੇਗਾ, ਕਿਉਂਕਿ ਘੱਟ ਬਜਟ ਸਮਾਰਟਫੋਨ ਵੇਚਣ ਵਿੱਚ ਨੰਬਰ 1 ਕੰਪਨੀ ਹੈ। ਇਸ ਤੋਂ ਬਾਅਦ, Itel, Tecno ਅਤੇ Infinix ਵਰਗੇ ਸਸਤੇ ਫੋਨ ਬਣਾਉਣ ਵਾਲੇ Transsion ਦਾ ਬਾਜ਼ਾਰ ਵੀ ਇਸ ਫੈਸਲੇ ਨਾਲ ਪ੍ਰਭਾਵਿਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਚੀਨੀ ਕੰਪਨੀਆਂ ਦੇ ਆਉਣ ਨਾਲ ਲਾਵਾ ਅਤੇ ਮਾਈਕ੍ਰੋਮੈਕਸ ਵਰਗੀਆਂ ਘਰੇਲੂ ਕੰਪਨੀਆਂ ਦੇ ਸਮਾਰਟਫੋਨ ਦੀ ਵਿਕਰੀ ‘ਤੇ ਮਾੜਾ ਅਸਰ ਪਿਆ ਹੈ।

Scroll to Top