ਚੰਦਰਯਾਨ-3 ਦੀ ਲੈਂਡਿੰਗ ਸਾਈਟ ਦੇ ਨਾਂ ‘ਸ਼ਿਵ ਸ਼ਕਤੀ ਪੁਆਇੰਟ’ ਨੂੰ IAU ਵੱਲੋਂ ਮਿਲੀ ਮਨਜੂਰੀ

Chandrayaan-3

ਚੰਡੀਗੜ੍ਹ, 24 ਮਾਰਚ 2024: ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਯਾਨ-3 (Chandrayaan-3) ਦੀ ਸਫਲ ਲੈਂਡਿੰਗ ਨੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ ਸੀ। ਸਫਲਤਾ ਤੋਂ ਬਾਅਦ, 26 ਅਗਸਤ, 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੀ ਲੈਂਡਿੰਗ ਸਾਈਟ ਨੂੰ ‘ਸ਼ਿਵ ਸ਼ਕਤੀ ਪੁਆਇੰਟ’ ਕਿਹਾ।

ਇਸ ਦੌਰਾਨ 19 ਮਾਰਚ ਨੂੰ ਅੰਤਰਰਾਸ਼ਟਰੀ ਖਗੋਲ ਸੰਘ (International Astronomical Union) ਨੇ ਇਸ ਨਾਮ ਨੂੰ ਪ੍ਰਵਾਨਗੀ ਦਿੱਤੀ। ਇਸ ਸਫਲਤਾ ਦੇ ਤਿੰਨ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ।

ਚੰਦਰਯਾਨ-3 (Chandrayaan-3) ਨੂੰ 14 ਜੁਲਾਈ 2023 ਨੂੰ ਲਾਂਚ ਕੀਤਾ ਗਿਆ ਸੀ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ LVM3-M4 ਰਾਕੇਟ ‘ਤੇ ਲਾਂਚ ਕੀਤਾ ਗਿਆ ਸੀ। ਵਿਕਰਮ ਲੈਂਡਰ ਨੇ 23 ਅਗਸਤ ਨੂੰ ਸ਼ਾਮ 6:04 ਵਜੇ ਚੰਦਰਮਾ ਦੀ ਸਤ੍ਹਾ ‘ਤੇ ਕਦਮ ਰੱਖਿਆ ਸੀ। ਇਸ ਦੀ ਕੁੱਲ ਲਾਗਤ 615 ਕਰੋੜ ਰੁਪਏ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।