china

ਚੀਨ ਪਹਿਲੀ ਵਾਰ ਪੁਲਾੜ ‘ਚ ਭੇਜੇਗਾ ਆਮ ਨਾਗਰਿਕ, ਭਲਕੇ ਲਾਂਚ ਕੀਤਾ ਜਾਵੇਗਾ ਮਿਸ਼ਨ

ਚੰਡੀਗੜ੍ਹ, 29 ਮਈ 2023: ਚੀਨ (china) ਦੀ ਕਮਿਊਨਿਸਟ ਸਰਕਾਰ ਪਹਿਲੀ ਵਾਰ ਇੱਕ ਆਮ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਚੀਨ ਤੋਂ ਸਿਰਫ ਫੌਜ ਦੇ ਪੁਲਾੜ ਯਾਤਰੀ ਹੀ ਪੁਲਾੜ ਵਿਚ ਗਏ ਹਨ। ਚੀਨ ਆਪਣਾ ਮਿਸ਼ਨ ਕੱਲ ਯਾਨੀ ਮੰਗਲਵਾਰ ਸਵੇਰੇ 9:31 ਵਜੇ ਜਿਉਗੁਆਨ ਸੈਟੇਲਾਈਟ ਸੈਂਟਰ ਤੋਂ ਲਾਂਚ ਕਰੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਤਿੰਨ ਮੈਂਬਰੀ ਟੀਮ ਭੇਜ ਰਿਹਾ ਹੈ | ਇਸ ਮਿਸ਼ਨ ‘ਤੇ ਜਾਣ ਲਈ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹੈਪੇਂਗ ਹੋਣਗੇ।

ਚੀਨ ਦੀ ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨੇ ਦੱਸਿਆ ਕਿ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਇਸ ਮਿਸ਼ਨ ‘ਤੇ ਜਾਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹਾਈਪੇਂਗ ਹੋਣਗੇ। ਜੋ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਹੈ। ਇਸ ਮਿਸ਼ਨ ‘ਚ ਦੋਵਾਂ ਤੋਂ ਇਲਾਵਾ ਇਕ ਇੰਜੀਨੀਅਰ ਜ਼ੂ ਯਾਂਗਜ਼ੂ ਵੀ ਹੋਵੇਗਾ। ਚੀਨ 2030 ਤੱਕ ਚੰਦਰਮਾ ‘ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਚੀਨੀ ਫੌਜ ਦੇ ਪੁਲਾੜ ਪ੍ਰੋਗਰਾਮ ‘ਤੇ ਕਈ ਅਰਬਾਂ ਰੁਪਏ ਖਰਚ ਕੀਤੇ ਗਏ ਹਨ। ਨਿਊਜ਼ ਵੈੱਬਸਾਈਟ ਅਲਜਜ਼ੀਰਾ ਮੁਤਾਬਕ ਚੀਨ ਪੁਲਾੜ ਦੀ ਦੌੜ ‘ਚ ਅਮਰੀਕਾ ਅਤੇ ਰੂਸ ਦੀ ਬਰਾਬਰੀ ਕਰਨਾ ਚਾਹੁੰਦਾ ਹੈ।

ਪਿਛਲੇ ਸਾਲ ਚੀਨ china) ਨੇ ਆਪਣਾ ਤੀਜਾ ਸਥਾਈ ਪੁਲਾੜ ਸਟੇਸ਼ਨ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ। ਜਿਸ ਦਾ ਨਾਂ ਤਿਆਨਗੋਂਗ ਹੈ। ਲਾਂਚ ਕਰਨ ਤੋਂ ਬਾਅਦ ਇਸ ਨੂੰ 10 ਸਾਲ ਤੱਕ ਧਰਤੀ ਦੇ ਪੰਧ ‘ਚ ਰੱਖਿਆ ਜਾਵੇਗਾ। ਜਿਸ ਕਾਰਨ ਸਭ ਤੋਂ ਲੰਬੇ ਸਮੇਂ ਤੱਕ ਮਨੁੱਖ ਦੇ ਪੁਲਾੜ ਵਿੱਚ ਰਹਿਣ ਦਾ ਰਿਕਾਰਡ ਬਣ ਜਾਵੇਗਾ। 2011 ਵਿੱਚ ਅਮਰੀਕਾ ਨੇ ਆਪਣੀ ਪੁਲਾੜ ਏਜੰਸੀ ਨਾਸਾ ਨੂੰ ਚੀਨ ਦੀ ਪੁਲਾੜ ਏਜੰਸੀ ਨਾਲ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਚੀਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਹੈ।

Scroll to Top