ਵਿਦੇਸ਼, 08 ਅਗਸਤ 2025: ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰਕ ਤਣਾਅ ਇੱਕ ਵਾਰ ਫਿਰ ਵਧ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਆਯਾਤ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਹੁਣ ਕੁੱਲ ਟੈਰਿਫ 50 ਫੀਸਦੀ ਤੱਕ ਵਧ ਜਾਵੇਗਾ। ਇਸ ਫੈਸਲੇ ਦਾ ਕਾਰਨ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਦਰਾਮਦ ਦੱਸਿਆ ਜਾ ਰਿਹਾ ਹੈ, ਜਿਸਨੂੰ ਅਮਰੀਕੀ ਵਿਦੇਸ਼ ਨੀਤੀ ਦੇ ਵਿਰੁੱਧ ਮੰਨਿਆ ਜਾਂਦਾ ਹੈ।
ਇਹ ਟੈਰਿਫ ਅਗਲੇ ਤਿੰਨ ਹਫ਼ਤਿਆਂ ‘ਚ ਲਾਗੂ ਹੋ ਜਾਵੇਗਾ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਆਯਾਤ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਇਆ ਹੈ। ਇਸ ਨਾਲ ਕੁੱਲ ਟੈਰਿਫ 50 ਫੀਸਦੀ ਤੱਕ ਵਧ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਇਸ ਫੈਸਲੇ ਦਾ ਕਾਰਨ ਇਹ ਦੱਸਿਆ ਹੈ ਕਿ ਭਾਰਤ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੂਸ ਤੋਂ ਤੇਲ ਆਯਾਤ ਕੀਤਾ ਹੈ, ਜੋ ਕਿ ਅਮਰੀਕੀ ਨੀਤੀ ਦੇ ਵਿਰੁੱਧ ਹੈ। ਇਹ ਟੈਰਿਫ ਤਿੰਨ ਹਫ਼ਤਿਆਂ ‘ਚ ਲਾਗੂ ਹੋ ਜਾਵੇਗਾ।
ਭਾਰਤ ‘ਤੇ ਅਮਰੀਕਾ ਦੇ ਫੈਸਲੇ ਤੋਂ ਬਾਅਦ, ਚੀਨ ਨੇ ਹੁਣ ਇੱਕ ਹੈਰਾਨ ਕਰਨ ਵਾਲਾ ਸਟੈਂਡ ਲਿਆ ਹੈ। 6 ਅਗਸਤ ਨੂੰ, ਚੀਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਭਾਰਤ ਦੇ ਸਮਰਥਨ ‘ਚ ਇੱਕ ਪੋਸਟ ਸਾਂਝੀ ਕੀਤੀ। ਪੋਸਟ ‘ਚ ਲਿਖਿਆ ਸੀ, “ਭਾਰਤ ਦੀ ਪ੍ਰਭੂਸੱਤਾ ਕਿਸੇ ਵੀ ਸੌਦੇ ਦਾ ਹਿੱਸਾ ਨਹੀਂ ਹੋ ਸਕਦੀ ਅਤੇ ਇਸਦੀ ਵਿਦੇਸ਼ ਨੀਤੀ ਕਿਸੇ ਹੋਰ ਦੇਸ਼ ਦੁਆਰਾ ਨਹੀਂ ਚਲਾਈ ਜਾ ਸਕਦੀ, ਭਾਵੇਂ ਭਾਰਤ ਨਾਲ ਉਨ੍ਹਾਂ ਦੇ ਸਬੰਧ ਕਿੰਨੇ ਵੀ ਡੂੰਘੇ ਕਿਉਂ ਨਾ ਹੋਣ।
ਚੀਨ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ‘ਚ ਭਾਰਤ ਨੂੰ ਹਾਥੀ ਅਤੇ ਅਮਰੀਕਾ ਦੇ ਟੈਰਿਫ ਨੂੰ ਬੇਸਬਾਲ ਬੈਟ ਵਜੋਂ ਦਿਖਾਇਆ ਗਿਆ ਸੀ। ਨਵੀਂ ਦਿੱਲੀ ‘ਚ ਚੀਨੀ ਦੂਤਾਵਾਸ ਦੇ ਮੁਖੀ ਸ਼ੂ ਫੇਈਹੋਂਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਮਰੀਕਾ ਦੀ ਇਸ ਤਰ੍ਹਾਂ ਨਿੰਦਾ ਕੀਤੀ ਹੈ ਕਿ ਹਰ ਪਾਸੇ ਚਰਚਾ ਸ਼ੁਰੂ ਹੋ ਹੈ। ਉਨ੍ਹਾਂ ਐਕਸ ‘ਤੇ ਆਪਣੀ ਪੋਸਟ ‘ਚ ਲਿਖਿਆ, “ਇੱਕ ਬਦਮਾਸ਼ ਨੂੰ ਇੱਕ ਇੰਚ ਦਿਓ, ਅਤੇ ਉਹ ਇੱਕ ਮੀਲ ਲੈ ਜਾਂਦਾ ਹੈ।” ਇਸ ਇੱਕ ਲਾਈਨ ਨੇ ਕੂਟਨੀਤਕ ਪਲੇਟਫਾਰਮ ‘ਤੇ ਹਲਚਲ ਮਚਾ ਦਿੱਤੀ ਹੈ।
ਦੂਜੇ ਪਾਸੇ, ਚੀਨ ਨੇ ਕਿਹਾ ਕਿ ਪੱਛਮੀ ਮੀਡੀਆ ਜਾਣਬੁੱਝ ਕੇ ਅਜਿਹਾ ਬਿਰਤਾਂਤ ਤਿਆਰ ਕਰ ਰਿਹਾ ਹੈ | ਜਿਸ ‘ਚ ਭਾਰਤ ਅਤੇ ਚੀਨ ਨੂੰ ਇੱਕ ਦੂਜੇ ਦੇ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ, ਜਿਵੇਂ ਕਿ ਕੌਣ ਕਿਸਦੀ ਥਾਂ ਲਵੇਗਾ।
Read More: ਭਾਰਤ ‘ਤੇ 50% ਅਮਰੀਕੀ ਟੈਰਿਫ ਦਾ ਐਲਾਨ, ਦੋਵਾਂ ਦੇਸ਼ਾਂ ‘ਚ ਕਿਉਂ ਬਣੇ ਅਜਿਹੇ ਹਾਲਾਤ ?




