ਚੰਡੀਗੜ੍ਹ, 08 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਵੱਡੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਚੀਨ ਨੇ ਪਾਕਿਸਤਾਨ ਦੀ ਮੱਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਨ.ਆਈ.ਏ ਮੁਤਾਬਕ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਭਾਰਤ-ਪਾਕਿਸਤਾਨ ਟਕਰਾਅ ‘ਚ ਚੀਨੀ ਜੈੱਟ ਸ਼ਾਮਲ ਸਨ, ਤਾਂ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਜਾਣੂ ਨਹੀਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਬੀਜਿੰਗ ‘ਚ ਇੱਕ ਨਿਯਮਤ ਮੀਡੀਆ ਬ੍ਰੀਫਿੰਗ ‘ਚ ਇਹ ਜਾਣਕਾਰੀ ਦਿੱਤੀ ਹੈ।
ਦੂਜੇ ਪਾਸੇ ਭਾਰਤ ਨੇ ਚਨਾਬ ਨਦੀ ‘ਤੇ ਬਣੇ ਸਲਾਲ ਡੈਮ ਦੇ ਤਿੰਨ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਰਤ ਨੇ ਰਾਮਬਨ ‘ਚ ਚਨਾਬ ਨਦੀ ‘ਤੇ ਬਣੇ ਬਗਲਿਹਾਰ ਪਣਬਿਜਲੀ ਪ੍ਰੋਜੈਕਟ ਡੈਮ (Baglihar dams) ਦੇ ਦੋ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਇਸਦੇ ਨਾਲ ਹੀ ਲਾਹੌਰ ਅਤੇ ਇਸ ਦੇ ਆਲੇ-ਦੁਆਲੇ ਡਰੋਨ ਧਮਾਕਿਆਂ ਅਤੇ ਸੰਭਾਵਿਤ ਹਵਾਈ ਖੇਤਰ ਚ ਘੁਸਪੈਠ ਦੀਆਂ ਰਿਪੋਰਟਾਂ ਦੇ ਕਾਰਨ ਲਾਹੌਰ ‘ਚ ਅਮਰੀਕੀ ਕੌਂਸਲੇਟ ਜਨਰਲ ਨੇ ਪਾਕਿਸਤਾਨ ‘ਚ ਰਹਿਣ ਵਾਲੇ ਸਾਰੇ ਸਟਾਫ ਅਤੇ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਕੌਂਸਲੇਟ ਨੂੰ ਇਹ ਵੀ ਰਿਪੋਰਟਾਂ ਮਿਲੀਆਂ ਹਨ ਕਿ ਅਧਿਕਾਰੀ ਲਾਹੌਰ ਦੇ ਮੁੱਖ ਹਵਾਈ ਅੱਡੇ ਦੇ ਨਾਲ ਲੱਗਦੇ ਕੁਝ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਸਕਦਾ ਹੈ |
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਜਿਹੜੇ ਅਮਰੀਕੀ ਨਾਗਰਿਕ ਆਪਣੇ ਆਪ ਨੂੰ ਟਕਰਾਅ ਵਾਲੇ ਖੇਤਰ ‘ਚ ਪਾਉਂਦੇ ਹਨ, ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਢੰਗ ਨਾਲ ਉੱਥੋਂ ਨਿਕਲ ਜਾਣਾ ਚਾਹੀਦਾ ਹੈ। ਜੇਕਰ ਜਾਣਾ ਸੁਰੱਖਿਅਤ ਨਹੀਂ ਹੈ, ਤਾਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਰਹਿਣਾ ਚਾਹੀਦਾ ਹੈ।
Read More: ਪਾਕਿਸਤਾਨ ਵੱਲੋਂ ਪੰਜਾਬ ਦੇ ਅੱਠ ਸ਼ਹਿਰਾਂ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼, ਭਾਰਤੀ ਫੌਜ ਨੇ ਕੀਤਾ ਨਾਕਾਮ