China

ਚੀਨ ਨੇ ਅਮਰੀਕਾ ਨੂੰ ਸਪਲਾਈ ਹੋਣ ਵਾਲੀਆਂ 7 ਕੀਮਤੀ ਧਾਤਾਂ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ/ਬੁਢਲਾਡਾ, 14 ਅਪ੍ਰੈਲ 2025: ਅਮਰੀਕਾ ਵੱਲੋਂ ਚੀਨ (China) ‘ਤੇ ਟੈਰੀਫ ਲਗਾਉਣ ‘ਤੇ ਹੁਣ ਚੀਨ ਨੇ ਵਡੀ ਕਾਰਵਾਈ ਕੀਤੀ ਹੈ | ਅਮਰੀਕਾ ਨਾਲ ਵਧਦੇ ਵਪਾਰ ਯੁੱਧ ਦੇ ਵਿਚਕਾਰ ਚੀਨ ਨੇ 7 ਕੀਮਤੀ ਧਾਤਾਂ (ਦੁਰਲੱਭ ਧਰਤੀ ਸਮੱਗਰੀ) ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ‘ਚ ਸਮੇਰੀਯਮ, ਗੈਡੋਲਿਨਿਯਮ, ਟਰਵਿਅਮ, ਡਿਸਪ੍ਰੋਸਿਯਮ, ਲਿਊਟੇਟਿਅਮ, ਸਕੈਂਡੀਯਮ ਅਤੇ ਯੂਟੀਅਮ ‘ਤੇ ਰੋਕ ਲਗਾ ਦਿੱਤੀ ਹੈ |

ਚੀਨ ਨੇ ਚੀਨੀ ਬੰਦਰਗਾਹਾਂ ‘ਤੇ ਕਾਰਾਂ, ਡਰੋਨਾਂ ਤੋਂ ਲੈ ਕੇ ਰੋਬੋਟ ਅਤੇ ਮਿਜ਼ਾਈਲਾਂ ਤੱਕ ਹਰ ਚੀਜ਼ ਨੂੰ ਇਕੱਠਾ ਕਰਨ ਲਈ ਲੋੜੀਂਦੇ ਚੁੰਬਕਾਂ ਦੀ ਸ਼ਿਪਮੈਂਟ ਨੂੰ ਵੀ ਰੋਕ ਦਿੱਤਾ ਹੈ | ਇਹ ਸਮੱਗਰੀ ਆਟੋਮੋਬਾਈਲ, ਸੈਮੀਕੰਡਕਟਰ ਅਤੇ ਏਰੋਸਪੇਸ ਕਾਰੋਬਾਰਾਂ ਲਈ ਬਹੁਤ ਮਹੱਤਵਪੂਰਨ ਹਨ। ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਮੋਟਰ ਵਾਹਨ, ਜਹਾਜ਼, ਸੈਮੀਕੰਡਕਟਰ ਅਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ‘ਤੇ ਪਵੇਗਾ ਜਾਂ ਫਿਰ ਇਹ ਮਹਿੰਗੇ ਹੋ ਜਾਣਗੇ।

ਜਿਕਰਯੋਗ ਹੈ ਕਿ 4 ਅਪ੍ਰੈਲ ਨੂੰ ਚੀਨ (China) ਨੇ ਇਨ੍ਹਾਂ 7 ਕੀਮਤੀ ਧਾਤਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ। ਹੁਕਮਾਂ ਅਨੁਸਾਰ, ਇਨ੍ਹਾਂ ਕੀਮਤੀ ਧਾਤਾਂ ਅਤੇ ਇਨ੍ਹਾਂ ਤੋਂ ਬਣੇ ਵਿਸ਼ੇਸ਼ ਚੁੰਬਕਾਂ ਨੂੰ ਸਿਰਫ਼ ਵਿਸ਼ੇਸ਼ ਪਰਮਿਟ ਨਾਲ ਹੀ ਚੀਨ ਤੋਂ ਬਾਹਰ ਭੇਜਿਆ ਜਾ ਸਕਦਾ ਹੈ।

ਦੁਰਲੱਭ ਧਰਤੀ ਸਮੱਗਰੀ 17 ਤੱਤਾਂ ਦਾ ਇੱਕ ਸਮੂਹ ਹੈ ਜੋ ਖਪਤਕਾਰ ਇਲੈਕਟ੍ਰਾਨਿਕਸ ਤੋਂ ਲੈ ਕੇ ਫੌਜੀ ਉਪਕਰਣਾਂ ਤੱਕ ਹਰ ਚੀਜ਼ ਵਿੱਚ ਵਰਤੇ ਜਾਂਦੇ ਹਨ। ਇਸਦੀ ਵਰਤੋਂ ਆਈ.ਟੀ. ਉਦਯੋਗਾਂ, ਸੂਰਜੀ ਊਰਜਾ, ਰਸਾਇਣਕ ਉਦਯੋਗਾਂ ਦੇ ਨਾਲ-ਨਾਲ ਆਧੁਨਿਕ ਤਕਨੀਕੀ ਤੇਲ ਰਿਫਾਇਨਰੀਆਂ ਅਤੇ ਹੋਰ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸਮਾਰਟਫੋਨ, ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਨੂੰ ‘ਟਾਈਟ-ਫੋਰ-ਟੈਟ’ ਟੈਰਿਫ ਤੋਂ ਛੋਟ ਹੈ, ਪਰ ਸਿਰਫ ਥੋੜ੍ਹੇ ਸਮੇਂ ਲਈ। ਉਸਨੇ ਸੈਮੀਕੰਡਕਟਰ ਸੈਕਟਰ ਅਤੇ ਪੂਰੀ ਇਲੈਕਟ੍ਰਾਨਿਕਸ ਸਪਲਾਈ ਚੇਨ ਦੀ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ।

Read More: ਅਮਰੀਕਾ ਨੇ ਚੀਨ ‘ਤੇ ਲਗਾਇਆ 104 ਫੀਸਦੀ ਟੈਰਿਫ, ਭਾਰਤ ‘ਤੇ ਪਵੇਗਾ ਅਸਰ ?

Scroll to Top