ਚੰਡੀਗੜ੍ਹ 14 ਜਨਵਰੀ 2023: ਚੀਨ ਅਤੇ ਭੂਟਾਨ ਸਰਹੱਦੀ (China and Bhutan) ਵਿਵਾਦ ਦੇ ਹੱਲ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋ ਗਏ ਹਨ। ਸੀਮਾ ਮੁੱਦੇ ‘ਤੇ 10 ਤੋਂ 13 ਜਨਵਰੀ ਤੱਕ ਚੀਨ ਦੇ ਕੁਨਮਿੰਗ ਸ਼ਹਿਰ ‘ਚ ਮਾਹਿਰ ਸਮੂਹ ਦੀ ਬੈਠਕ ਹੋਈ। ਦੋਵਾਂ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ-ਭੂਟਾਨ ਸਰਹੱਦੀ ਮੁੱਦੇ ‘ਤੇ 11ਵੀਂ ਮਾਹਰ ਸਮੂਹ ਦੀ ਮੀਟਿੰਗ (ਈਜੀਐਮ) 10 ਤੋਂ 13 ਜਨਵਰੀ ਤੱਕ ਚੀਨ ਦੇ ਕੁਨਮਿੰਗ ਸ਼ਹਿਰ ਵਿੱਚ ਹੋਈ।
ਭੂਟਾਨ ਦੀ ਚੀਨ ਨਾਲ 477 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਹੈ ਅਤੇ ਦੋਵਾਂ ਦੇਸ਼ਾਂ ਨੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ 24 ਦੌਰ ਦੀ ਸਰਹੱਦੀ ਵਾਰਤਾ ਕੀਤੀ । ਸੀਮਾ ਮੁੱਦੇ ‘ਤੇ 10 ਤੋਂ 13 ਜਨਵਰੀ ਤੱਕ ਚੀਨ ਦੇ ਕੁਨਮਿੰਗ ਸ਼ਹਿਰ ‘ਚ ਮਾਹਿਰ ਸਮੂਹ ਦੀ ਬੈਠਕ ਹੋਈ।
ਭੂਟਾਨ ਦੀ ਚੀਨ ਨਾਲ 477 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਹੈ ਅਤੇ ਦੋਵਾਂ ਦੇਸ਼ਾਂ ਨੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਸਰਹੱਦੀ ਵਿਚਾਰ ਵਟਾਂਦਰਾ ਕੀਤਾ ਗਿਆ । ਚੀਨ ਅਤੇ ਭੂਟਾਨ ਦੇ ਕੂਟਨੀਤਕ ਸਬੰਧ ਨਹੀਂ ਹਨ, ਪਰ ਦੋਵੇਂ ਦੇਸ਼ ਸਮੇਂ-ਸਮੇਂ ‘ਤੇ ਸਰਕਾਰੀ ਦੌਰਿਆਂ ਰਾਹੀਂ ਸੰਪਰਕ ਕਾਇਮ ਰੱਖਦੇ ਹਨ।
ਭਾਰਤ ਅਤੇ ਭੂਟਾਨ ਉਹ ਦੋ ਦੇਸ਼ ਹਨ ਜਿਨ੍ਹਾਂ ਨਾਲ ਚੀਨ ਨੇ ਅਜੇ ਤੱਕ ਸੀਮਾ ਸਮਝੌਤਿਆਂ ਨੂੰ ਅੰਤਿਮ ਰੂਪ ਨਹੀਂ ਦਿੱਤਾ | ਜਦੋਂ ਕਿ ਬੀਜਿੰਗ ਨੇ 12 ਹੋਰ ਗੁਆਂਢੀਆਂ ਨਾਲ ਸਰਹੱਦੀ ਵਿਵਾਦਾਂ ਦਾ ਨਿਪਟਾਰਾ ਕੀਤਾ ਹੈ।
ਸ਼ੁੱਕਰਵਾਰ ਨੂੰ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ 11ਵੀਂ ਈਜੀਐਮ ਵਿੱਚ, ਦੋਵਾਂ ਧਿਰਾਂ ਨੇ ਚੀਨ-ਭੂਟਾਨ ਸੀਮਾ ਵਾਰਤਾ ਵਿੱਚ ਤੇਜ਼ੀ ਲਿਆਉਣ ਲਈ ਇੱਕ ਤਿੰਨ-ਪੜਾਵੀ ਫਰੇਮਵਰਕ ਮੈਮੋਰੰਡਮ ਨੂੰ ਲਾਗੂ ਕਰਨ ਲਈ “ਸਪੱਸ਼ਟ, ਸਦਭਾਵਨਾਪੂਰਨ ਅਤੇ ਉਸਾਰੂ ਮਾਹੌਲ ਵਿੱਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ” ਅਤੇ ਸਰਬਸੰਮਤੀ ਨਾਲ ਇੱਕ ਸਕਾਰਾਤਮਕ ਮੁਕਾਮ ‘ਤੇ ਪਹੁੰਚੇ।