ਵਿਦੇਸ਼, 27 ਅਕਤੂਬਰ 2025: ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਸਮਝੌਤੇ ਲਈ ਢਾਂਚਾ ਤਿਆਰ ਹੋ ਗਿਆ ਹੈ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਦੋਵੇਂ ਦੇਸ਼ ਚੀਨੀ ਆਯਾਤ ‘ਤੇ 100% ਵਾਧੂ ਟੈਰਿਫ ਲਗਾਉਣ ਤੋਂ ਬਚਣ ਲਈ ਇੱਕ ਢਾਂਚਾ ਸਮਝੌਤੇ ‘ਤੇ ਸਹਿਮਤ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਚੀਨ ‘ਤੇ ਲਗਾਇਆ 100% ਵਾਧੂ ਟੈਰਿਫ ਹੁਣ ਨਹੀਂ ਲਗਾਇਆ ਜਾਵੇਗਾ। ਚੀਨ ਅਮਰੀਕੀ ਸੋਇਆਬੀਨ ਦੀ ਖਰੀਦ ਵੀ ਦੁਬਾਰਾ ਸ਼ੁਰੂ ਕਰੇਗਾ। ਟਰੰਪ ਨੇ 1 ਨਵੰਬਰ ਤੋਂ ਚੀਨ ‘ਤੇ ਵਾਧੂ 100% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ।
ਇਹ ਫੈਸਲਾ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਲਿਆ ਗਿਆ ਸੀ। ਦੋਵੇਂ ਆਗੂ ਇਸ ਹਫ਼ਤੇ ਵੀਰਵਾਰ ਨੂੰ ਦੱਖਣੀ ਕੋਰੀਆ ‘ਚ ਮਿਲਣਗੇ, ਜਿੱਥੇ ਉਹ ਇਸ ਢਾਂਚੇ ‘ਤੇ ਚਰਚਾ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਮਿਲਣ ‘ਤੇ ਇਸ ਢਾਂਚੇ ‘ਤੇ ਚਰਚਾ ਕਰਨਗੇ। ਟਰੰਪ ਇਸ ਸਮੇਂ ਏਸ਼ੀਆਈ ਦੇਸ਼ਾਂ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਆਪਣੀ ਯਾਤਰਾ ਮਲੇਸ਼ੀਆ ਤੋਂ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੇ ਆਸੀਆਨ ਸੰਮੇਲਨ ਦੌਰਾਨ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸ਼ਾਂਤੀ ਸਮਝੌਤੇ ਦੇ ਦਸਤਖਤ ਸਮਾਗਮ ‘ਚ ਹਿੱਸਾ ਲਿਆ। ਉਹ ਹੁਣ ਜਾਪਾਨ ਲਈ ਰਵਾਨਾ ਹੋ ਗਏ ਹਨ।
Read More: ਡੋਨਾਲਡ ਟਰੰਪ ਦੀ ਚੀਨ ਨੂੰ ਚੇਤਾਵਨੀ, ਸਮਝੌਤਾ ਨਹੀਂ ਕੀਤਾ ਤਾਂ ਦੇਣਾ ਪਵੇਗਾ 155% ਟੈਰਿਫ



