poster competition

ਬੱਚੇ ਔਖੇ ਸਮੇਂ ‘ਚ ਹੈਲਪਲਾਈਨ ਨੰਬਰ 1098 ‘ਤੇ ਫੋਨ ਕਰਕੇ ਆਪਣੀ ਸੁਰੱਖਿਆ ਲਈ ਮੱਦਦ ਲੈਣ

ਨਵਾਂਸ਼ਹਿਰ , 21 ਅਪ੍ਰੈਲ 2024 : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਯੂਕੇ ਮਾਡਲ ਸੀਨੀਅਰ ਸਕੈਂਡਰੀ ਸਕੂਲ ਲੰਗੜੋਆ ਅਤੇ ਸਰਕਾਰੀ ਮਿਡਲ ਸਮਾਰਟ ਕਰੀਮਪੁਰ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮਾਣਯੋਗ ਕਮਲਦੀਪ ਸਿੰਘ ਧਾਲੀਵਾਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਜੱਜ ਦੀ ਅਗਵਾਈ ਹੇਠ ਸੈਮੀਨਾਰ ਲਗਾਇਆ ।

ਜਿਸ ਵਿੱਚ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਕੋਈ ਤੰਗ ਪ੍ਰੇਸਾਨ ਕਰਦਾ ਹੈ, ਸਰੀਰਕ ਤੌਰ ਤੇ ਗ਼ਲਤ ਤਰੀਕੇ ਨਾਲ ਛੇੜਛਾੜ ਕਰਦਾ ਹੈ, ਕੋਈ ਅਸ਼ਲੀਲ ਵੀਡੀਓ ਦਿਖਾਉਂਦਾ ਹੈ,ਗਲਤ ਮੈਸੇਜ ਕਰਦਾ ਹੈ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵੇਲੇ ਬੱਚੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਜ਼ਰੂਰ ਦੱਸਣ, ਜਾਂ ਬੱਚਿਆਂ ਦੇ ਹੈਲਪਲਾਈਨ ਨੰਬਰ 1098 ਤੇ ਕਾਲ ਕਰਕੇ ਮੱਦਦ ਲੈ ਸਕਦੇ ਹਨ।

ਅਥਾਰਟੀ ਵੱਲੋਂ ਐਸ ਸੀ, ਐਸ ਟੀ ਜ਼ਾਤ ਨਾਲ ਸਬੰਧਤ ਵਿਅਕਤੀ,ਬੱਚੇ ਬਜ਼ੁਰਗ, ਔਰਤਾਂ, ਅਪੰਗ ਵਿਅਕਤੀ,ਬੇਗਾਰ ਦਾ ਮਾਰਿਆ, ਜੇਲ੍ਹ ਵਿੱਚ ਬੰਦ ਕੈਦੀ, ਉਦਯੋਗਿਕ ਕਾਮੇ,ਮਾਨਸਿਕ ਰੋਗੀ, ਅਤੇ ਉਹ ਵਿਅਕਤੀ ਜਿਨਾਂ ਦੀ ਆਮਦਨ ਸਾਲਾਨਾ ਤਿੰਨ ਲੱਖ ਰੁਪਏ ਤੋਂ ਘੱਟ ਹੈ,ਉਹ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦੇ ਹਨ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਦੇਸ ਰਾਜ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਜ਼ਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਤੋਂ ਲਈ ਜਾ ਸਕਦੀ ਹੈ।।ਸਕੂਲ ਦੇ ਚੇਅਰਮੈਨ ਉਜਾਗਰ ਸਿੰਘ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਤੋਂ ਸੁਚੇਤ ਰਹਿਣ ਲਈ ਕਿਹਾ ਅਤੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਕਹਿਣੇ ਚ ਰਹਿਣ ਲਈ ਪ੍ਰੇਰਿਆ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

Scroll to Top