Mata Mansa Devi Temple (1)

ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ ‘ਚ ਟੇਕਿਆ ਮੱਥਾ

ਚੰਡੀਗੜ੍ਹ, 5 ਅਪ੍ਰੈਲ 2025: ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ (Anurag Rastogi) ਨੇ ਆਪਣੀ ਪਤਨੀ ਸੋਨੀਆ ਨਾਲ ਪੰਚਕੂਲਾ ਦੇ ਇਤਿਹਾਸਕ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ (Shri Mata Mansa Devi Temple) ਵਿਖੇ ਮੱਥਾ ਟੇਕਿਆ ਅਤੇ ਮਹਾਂਮਾਈ ਦਾ ਆਸ਼ੀਰਵਾਦ ਲਿਆ।

ਅਨੁਰਾਗ ਰਸਤੋਗੀ (Anurag Rastogi) ਨੇ ਸੋਨੀਆ ਦੇ ਨਾਲ ਮਾਤਾ ਮਨਸਾ ਦੇਵੀ ਮੰਦਿਰ ‘ਚ ਰਸਮੀ ਪੂਜਾ ਕੀਤੀ ਅਤੇ ਰਾਜ ਦੇ ਲੋਕਾਂ ਦੇ ਸਿਹਤਮੰਦ ਅਤੇ ਉੱਜਵਲ ਭਵਿੱਖ ਲਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ ‘ਚ ਸਥਿਤ ਯੱਗਸ਼ਾਲਾ ‘ਚ ਮੰਤਰਾਂ ਦੇ ਜਾਪ ਦੇ ਵਿਚਕਾਰ ਹਵਨ ‘ਚ ਹਿੱਸਾ ਲਿਆ ਅਤੇ ਯੱਗ ‘ਚ ਭੇਟਾਂ ਚੜ੍ਹਾਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ, ਸੀਈਓ ਨਿਸ਼ਾ ਯਾਦਵ ਅਤੇ ਹੋਰ ਪਤਵੰਤੇ ਹਾਜ਼ਰ ਸਨ।

Scroll to Top