July 2, 2024 8:39 pm
Nayab Singh

ਮੁੱਖ ਮੰਤਰੀ ਨਾਇਬ ਸਿੰਘ ਨੇ ਕਰਨਾਲ ਤੋਂ ਵਿਧਾਇਕ ਵਜੋਂ ਚੁੱਕੀ ਸਹੁੰ

ਚੰਡੀਗੜ੍ਹ, 6 ਜੂਨ 2024: ਹਰਿਆਣਾ ਵਿਚ ਲੋਕ ਸਭਾ ਆਮ ਚੋਣ-2024 ਦੇ ਨਾਲ ਹੋਏ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਜਿੱਤ ਹੋਣ ਦੇ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਨੇ ਅੱਜ ਹਰਿਆਣਾ ਵਿਧਾਨ ਸਭਾ ਵਿਚ ਕਰਨਾਲ ਤੋਂ ਵਿਧਾਇਕ ਵਜੋਂ ਸਹੁੰ ਚੁੱਕੀ । ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਮੁੱਖ ਮੰਤਰੀ ਨਾਇਬ ਸਿੰਘ ਨੂੰ ਵਿਧਾਇਕ ਅਹੁਦੇ ਦੀ ਸਹੁੰ ਦਿਵਾਈ ।

ਇਸ ਦੌਰਾਨ ਮੁੱਖ ਮੰਤਰੀ (CM Nayab Singh) ਨੇ ਕਿਹਾ ਕਿ ਮੈਂ ਕਰਨਾਲ ਦੇ ਲੋਕਾਂ ਦਾ ਦਿੱਲ ਤੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੇਰੇ ‘ਤੇ ਬਹੁਤ ਵੱਡਾ ਭਰੋਸਾ ਪ੍ਰਗਟਾਇਆ ਹੈ। ਇਸਦੇ ਨਾਲ ਹੀ ਕਰਨਾਲ ਦੇ ਲੋਕਾਂ ਨੇ ਇਸ ਗੱਲ ‘ਤੇ ਵੀ ਮੋਹਰ ਲਗਾਈ ਹੈ ਕਿ ਅਕਤੂਬਰ ਵਿਚ ਹੋਣ ਵਾਲੇ ਸੂਬੇ ਦੇ ਵਿਧਾਨ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਜ ਸਰਕਾਰ ਤੀਜੀ ਵਾਰ ਹਰਿਆਣਾ ਵਿਚ ਬਹੁਤ ਵੱਡੀ ਬਹੁਮਤ ਦੇ ਨਾਲ ਜਿੱਤ ਦਰਜ ਕਰੇਗੀ। ਪਿਛਲੇ ਸਾਢੇ 9 ਸਾਲਾਂ ਵਿਚ ਜਿਸ ਗਤੀ ਨਾਲ ਸਬਕਾ ਸਾਥ-ਸਬਕਾ ਵਿਕਾਸ ਦੇ ਨਾਲ ਸੂਬਾ ਅੱਗੇ ਵਧਿਆ ਹੈ, ਉਸੀ ਤੇਜੀ ਨਾਲ ਹਰਿਆਣਾ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਜਾਵੇਗਾ।

ਇਸ ਮੌਕੇ ‘ਤੇ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਉਦਯੋਗ ਅਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਸਿਹਤ ਮੰਤਰੀ ਡਾ. ਕਮਲ ਗੁਪਤਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਬਿਸ਼ੰਭਰ ਸਿੰਘ, ਵਿਧਾਇਕ ਲੀਲਾ ਰਾਮ, ਮੋਹਨ ਲਾਲ ਬੜੌਲੀ, ਨਰੇਂਦਰ ਗੁਪਤਾ, ਸੱਤਪ੍ਰਕਾਸ਼ ਜਰਾਵਤਾ ਸਮੇਤ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮੰਦੀਪ ਸਿੰਘ ਬਰਾੜ ਵੀ ਮੌਜੂਦ ਰਹੇ।