ponds

ਭ੍ਰਿਸ਼ਟਾਚਾਰ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਐਕਸ਼ਨ

ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਦੀ ਅਗਵਾਈ ਹੇਠ ਜਨਤਾ ਨੁੰ ਪਰਦਰਸ਼ੀ ਸ਼ਾਸਨ ਪ੍ਰਦਾਨ ਕਰਨ ਦੇ ਮੱਦੇਨਜਰ ਭ੍ਰਿਸ਼ਟਾਚਾਰ ‘ਤੇ ਜ਼ੀਰੋ ਟੋਲਰੇਂਸ ਨੀਤੀ ਆਪਣਾਉਂਦੇ ਹੋਏ ਰਾਜ ਸਰਕਾਰ ਵੱਲੋਂ ਅਜਿਹੀ ਸ਼ਿਕਾਇਤਾਂ ‘ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੀ ਲੜੀ ਵਿਚ ਸੀਐੱਮ ਵਿੰਡੋਂ ‘ਤੇ ਆਈ ਇਕ ਸ਼ਿਕਾਇਤ ‘ਤੇ ਸਖਤ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਡਿਵੀਜਲ ਨੰਬਰ-2, ਸੋਨੀਪਤ ਦੇ ਕਾਰਜਕਾਰੀ ਇੰਜੀਨੀਅਰ ਜਿਤੇਂਦਰ ਸਿੰਘ ਹੁਡਾ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਨਾਲ ਹੀ ਉਸ ਦੇ ਵਿਰੁੱਧ ਨਿਯਮ-7 ਤਹਿਤ ਵਿਭਾਗ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ (Manohar Lal) ਤੋਂ ਸੀਐੱਮ ਵਿੰਡੋਂ ‘ਤੇ ਆਉਣ ਵਾਲੀ ਸ਼ਿਕਾਇਤਾਂ ਦੀ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਦੇ ਓਏਸਡੀ ਭੁਪੇਸ਼ਵਰ ਦਿਆਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਸੋਨੀਪਤ ਦੇ ਨਿਵਾਸੀ ਦੀਪਕ, ਜੋ ਕਿ ਇਕ ਠੇਕੇਦਾਰ ਹਨ, ਨੇ ਸੀਐੱਮ ਵਿੰਡੋਂ ‘ਤੇ ਕਾਰਜਕਾਰੀ ਇੰਜੀਨੀਅਰ ਜਿਤੇਂਦਰ ਸਿੰਘ ਹੁਡਾ ਦੇ ਵਿਰੁੱਧ ਕੋਟੇਸ਼ਨ ਨੂੰ ਸੈਂਸ਼ਨ ਕਰਨ ਲਈ ਉਨ੍ਹਾਂ ਤੋਂ 20 ਫੀਸਦੀ ਏਂਡਵਾਂਸ ਕਮੀਸ਼ਨ ਦੀ ਮੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਮੀਸ਼ਨ ਨਾ ਦੇਣ ‘ਤੇ ਕੋਟੇਸ਼ਨ ਵਿਚ ਮਨਮਾਨੇ ਢੰਗ ਨਾਲ ਰੇਟ ਕੱਟਣੇ ਸ਼ੁਰੂ ਕਰ ਦਿੱਤੇ। ਨਾਲ ਹੀ, ਸ਼ਿਕਾਇਤ ਵਿਚ ਇਹ ਵੀ ਦਸਿਆ ਸੀ ਕਿ ਜਿਤੇਂਦਰ ਸਿੰਘ ਹੁਡਾ ਕੁੱਝ ਚੁਣਿਦਾ ਠੇਕੇਦਾਰਾਂ ਨੁੰ ਬਿਨ੍ਹਾਂ ਕੰਮ ਕੀਤੇ ਹੀ ਮੋਟੀ ਰਕਮ ਦਾ ਭੁਗਤਾਨ ਕਰਦਾ ਹੈ।

ਓਏਸਡੀ ਨੇ ਦੱਸਿਆ ਕਿ ਉਪਰੋਕਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਤਹਿਤ ਵਿਭਾਗ ਵੱਲੋਂ ਇਕ ਕਮੇਟੀ ਗਠਨ ਕੀਤੀ ਗਈ ਅਤੇ ਕਮੇਟੀ ਦੀ ਜਾਂਚ ਰਿਪੋਰਟ ਵਿਚ ਕਾਰਜਕਾਰੀ ਇੰਜੀਨੀਅਰ ਜਿਤੇਂਦਰ ਸਿੰਘ ਦੇ ਵਿਰੁੱਧ ਲਗਾਏ ਗਏ ਦੋਸ਼ ਸਹੀ ਪਾਏ ਗਏ। ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਜਿਤੇਂਦਰ ਸਿੰਘ ਹੁਡਾ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਨਿਯਮ-7 ਤਹਿਤ ਵਿਭਾਂਗੀ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਭੁਪੇਸ਼ਵਰ ਦਿਆਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਸੂਬੇ ਵਿਚ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਸ ਤਰ੍ਹਾ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਭਵਿੱਖ ਵਿਚ ਵੀ ਅਜਿਹੇ ਸਖਤ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਆਮ ਜਨਤਾ ਦੇ ਵਿਚ ਸੀਏਮ ਵਿੰਡੋਂ ਇਕ ਮਜਬੂਤ ਸਰੋਤ ਬਣ ਕੇ ਉਭਰਿਆ ਹੈ। ਪਾਰਦਰਸ਼ੀ ਵਿਵਸਥਾ ਤੇ ਸੁਸਾਸ਼ਨ ਸਥਾਪਿਤ ਕਰਨ ਦੇ ਲਈ ਸੀਏਮ ਵਿੰਡੋਂ ‘ਤੇ ਦਰਜ ਹੋਣ ਵਾਲੀ ਸ਼ਿਕਾਇਤਾਂ ਤੇ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕਰਾ ਸਾਡੀ ਸਰੋਵਚ ਪ੍ਰਾਥਮਿਕਤਾ ਹੈ।

Scroll to Top