ਚੰਡੀਗੜ੍ਹ, 2 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹੈ ਕਿ ਸੂਬਾ ਸਰਕਾਰ ਦੇ ਨਸ਼ੇ (drug) ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਦੇ ਯਤਨ ਵਿਚ ਸੰਤ ਨਿਰੰਕਾਰੀ ਮਿਸ਼ਨ ਅਹਿਮ ਭੂਮਿਕਾ ਨਿਭਾ ਰਿਹਾ ਹੈ| ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨਸ਼ਾ ਤਸਕਰਾਂ ਦੀ ਕਮਰ ਤੋੜਣ ਲਈ ਲਗਾਤਾਰ ਕੰਮ ਕਰ ਰਹੀ ਹੈ|
ਮੁੱਖ ਮੰਤਰੀ ਨੇ ਇਹ ਗੱਲ ਅੱਜ ਪਾਣੀਪਤ ਸਥਿਤ ਨਿਰੰਕਾਰੀ ਮਿਸ਼ਨ ਦੇ ਅਧਿਆਤਕਮ ਕੇਂਦਰ ਵਿਚ ਨਸ਼ਾ ਮੁਕਤੀ ਮੁਹਿੰਮ ਦੇ ਤਹਿਤ ਆਯੋਜਿਤ ਪ੍ਰੋਗ੍ਰਾਮ ਵਿਚ ਹਾਜ਼ਰ ਨੌਜਵਾਨਾਂ ਤੇ ਹੋਰ ਨੂੰ ਸੰਬੋਧਤ ਕਰਦੇ ਹੋਏ ਕਹੀ| ਇਸ ਮੌਕੇ ‘ਤੇ ਮਿਸ਼ਨ ਦੀ ਮੁੱਖੀ ਸਤਗੁਰੂ ਸੁਦੀਕਸ਼ਾ ਜੀ ਮਹਾਰਾਜ ਵੀ ਹਾਜ਼ਰ ਰਹੀ|
ਪ੍ਰੋਗ੍ਰਾਮ ਵਿਚ ਹਜਾਰਾਂ ਦੀ ਗਿਣਤੀ ਵਿਚ ਹਾਜ਼ਰ ਨੌਜਵਾਨਾਂ ਤੇ ਹੋਰ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਵਿਚ ਫੈਲੀ ਬੁਰਾਈਆਂ ਨੂੰ ਦੂਰ ਕਰਨ ਵਿਚ ਨਿਰੰਕਾਰੀ ਮਿਸ਼ਨ ਲਗਾਤਾਰ ਕੰਮ ਕਰ ਰਿਹਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਵਿਚ ਉੱਚੀ ਉਡਾਨ ਭਰਨ ਦਾ ਟਾਰਗੇਟ ਰਹਿੰਦਾ ਹੈ| ਉਨ੍ਹਾਂ ਨੂੰ ਹੁਨਰ ਤੇ ਕੌਸ਼ਲ ਰਾਹੀਂ ਯਤਨ ਕਰਨਾ ਚਾਹੀਦਾ ਹੈ| ਟੀਚਾ ਹਾਸਲ ਨਾ ਹੋਣ ‘ਤੇ ਮੁਸ਼ਕਲਾਂ ਸ਼ੁਰੂ ਹੋ ਜਾਂਦੀ ਹੈ ਜੋ ਹੋਲੀ-ਹੋਲੀ ਤਣਾਅ ਵਿਚ ਬਦਲਦੀ ਜਾਂਦੀ ਹੈ|
ਇਸ ਸਥਿਤੀ ਵਿਚ ਗਲਤ ਵਿਅਕਤੀਆਂ ਦੀ ਸੰਗਤ ਤੇ ਨਸ਼ੇ ਦਾ ਸੇਵਨ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕਦਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਸਾਰੇ ਵਿਸ਼ਵ ਵਿਚ ਫੈਲਿਆ ਹੋਇਆ ਹੈ| ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ 5 ਮਈ ਨੂੰ ਸੰਤਾਂ ਦਾ ਆਸ਼ੀਰਵਾਦ ਲੈ ਕੇ ਸੂਬੇ ਨੂੰ ਨਸ਼ਾ (drug) ਮੁਕਤ ਬਣਾਉਣ ਦਾ ਸੰਕਲਪ ਲਿਆ|
ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈ ਨੂੰ ਸਰਕਾਰ ਸਿਰਫ ਆਪਣੇ ਪੱਧਰ ‘ਤੇ ਖਤਮ ਨਹੀਂ ਕਰ ਸਕਦੀ, ਇਸ ਲਈ ਸਮਾਜ ਦੇ ਸਹਿਯੋਗ ਦੀ ਲੋਂੜ ਹੈ| ਉਨ੍ਹਾਂ ਨੇ ਨੌਜਵਾਨਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਨਸ਼ਾ (drug) ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਨਸ਼ਾ ਤਸਕਰਾਂ ਦੀ ਕਮਰ ਤੋੜਣ ਵਿਚ ਨੌਜੁਆਨ ਸਹਿਯੋਗ ਦੇਣ| ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਨਸ਼ਾ ਤਸਕਰਾਂ ਖਿਲਾਫ ਕੋਈ ਸੂਚਨਾ ਹੋਵੇ ਤਾਂ ਤੁਰੰਤ ਨਾਰਕੋਟਿਕਸ ਕੰਟ੍ਰੋਲ ਬਿਊਰੋ ਨੂੰ ਸੂਚਨਾ ਦੇਣ|
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਦਾ ਜਾਲ ਤੋੜਦੇ ਹੋਏ ਸਾਡੀ ਸਰਕਾਰ ਨੇ ਅਜੇ ਤਕ ਸੈਕੜਾਂ ਟਨ ਨਸ਼ੇ ਦੀ ਖੇਪ ਫੜ ਦੇ ਉਸ ਨੂੰ ਨਸ਼ਟ ਕੀਤਾ ਹੈ| ਨਸ਼ਾ ਤਸਕਰਾਂ ਦੀ ਸਪਲਾਈ ਚੈਨ ਨੂੰ ਤੋੜਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇਹ ਨਸ਼ਾ ਤਸਕਰ ਨਾ ਸਿਰਫ ਪੈਸੇ ਦੇ ਲਾਲਚ ਵਿਚ ਨੌਜੁਆਨਾਂ ਨੂੰ ਬਰਬਾਦ ਕਰ ਰਹੇ ਹਨ, ਸਗੋਂ ਅੱਤਵਾਦ ਵਰਗੀ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਵੀ ਸ਼ਾਮਿਲ ਰਹਿੰਦੇ ਹਨ| ਇਸ ਲਈ ਇੰਨ੍ਹਾਂ ਦੀ ਕਮਰ ਤੋੜਣਾ ਬਹੁਤ ਲਾਜਿਮੀ ਹੈ| ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਣ ਨਾਲ ਦਿਸ਼ਾ ਭਟਕ ਕੇ ਨਸ਼ੇ ਦੀ ਲਤ ਦਾ ਸ਼ਿਕਾਰ ਹੋਏ ਨੌਜੁਆਨਾਂ ਨੂੰ ਨਸ਼ੇ ਦੇ ਦਲਦਲ ਤੋਂ ਬਚਣ ਲਈ ਉਨ੍ਹਾਂ ਨਾਲ ਖੜੇ ਹੋ ਕੇ ਸਹੀ ਦਿਸ਼ਾ ਵਿਖਾਉਣ ਦੀ ਲੋਂੜ ਹੈ|