ਚੰਡੀਗੜ੍ਹ, 12 ਅਪ੍ਰੈਲ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਗ੍ਰਾਮੀਣ ਖੇਤਰ ਵਿਚ ਆਪਣੇ ਜਨ ਸੰਵਾਦ ਪ੍ਰੋਗ੍ਰਾਮ ਤਹਤ ਅੱਜ ਬ੍ਰਜ ਭੂਮੀ ਪਲਵਲ ਪਹੁੰਚੇ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਮੁੱਖ ਮੰਤਰੀ ਨੇ ਲੋਕਾਂ ਦੇ ਵਿਚ ਬੈਠ ਕੇ ਪਿੰਡਾਂ ਵਿਚ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ। ਬਾਗਪੁਰ ਪਿੰਡ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਪਿੰਡਵਾਸੀਆਂ ਦੀ ਮੰਗ ‘ਤੇ ਬਾਗਪੁਰ ਦੇ ਪੰਜਵੀਂ ਕਲਾਸ ਤਕ ਦੇ ਕੰਨਿਆ ਸਕੂਲ ਨੂੰ ਅੱਠਵੀਂ ਕਲਾਸ ਤਕ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਸੋਰਡਾ ਦੀ ਸੜਕ ਲਈ 4.15 ਕਰੋੜ ਰੁਪਏ , ਬਾਗਪੁਰ ਦੀ ਸੜਕਾਂ ਲਈ 2.10 ਕਜਸੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬੱਸ ਕਿਯੂ ਸ਼ੈਲਟਰ ਬਨਾਉਣ ਤੇ ਰੱਖਰਖਾਵ ਦਾ ਕਾਰਜ ਹੁਣ ਜਿਲ੍ਹਾ ਪਰਿਸ਼ਦ ਨੂੰ ਸੌਂਪਿਆਹੈ ਅਤੇ ਇਸ ਪਿੰਡ ਦੇ ਬੱਸ ਕਿਯੂ ਸ਼ੈਲਟਰ ਦਾ ਨਿਰਮਾਣ ਵੀ ਜਿਲ੍ਹਾ ਪਰਿਸ਼ਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਾਗਪੁਰ ਹੁੰਦੇ ਹੋਏ ਪਲਵਲ ਤੋਂ ਵਲੱਭਗੜ੍ਹ ਦੇ ਲਈ 2 ਨਵੀਂ ਬੱਸਾਂ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੁੜੀਆਂ ਲਈ ਵੱਖ ਤੋਂ ਬੱਸ ਦੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ ਪਿੰਡ ਦੀ ਫਿਰਨੀ ਨੂੰ ਵੀ ਪੱਕਾ ਕੀਤਾ ਜਾਵੇਗਾ। ਪਿੰਡ ਦੀ ਅਨੁਸੂਚਿਤ ਜਾਤੀ ਚੌਪਾਲ ਦਾ ਨਵੀਨਕੀਰਕਣ ਕੀਤਾ ਜਾਵੇਗਾ। ਪਿੰਡ ਦੀ ਮਹਿਲਾਵਾਂ ਲਈ ਰੁਜਗਾਰ ਦੀ ਮੰਗ ‘ਤੇ ਮੁੱਖ ਮੰਤਰੀ ਨੇ ਪਿੰਡ ਵਿਚ ਦੋ ਸੈਲਫ ਹੈਲਪ ਗਰੁੱਪ ਬਨਵਾਉਣ ਦੇ ਦਿੱਤੇ ਨਿਰਦੇਸ਼
ਜਨ ਸੰਵਾਦ ਦੌਰਾਨ ਇਕ ਮਹਿਲਾ ਵੱਲੋਂ ਪਿੰਡ ਦੀ ਮਹਿਲਾਵਾਂ ਲਈ ਰੁਜਗਾਰ ਦੀ ਮੰਗ ‘ਤੇ ਮੁੱਖ ਮੰਤਰੀ ਨੇ ਪਿੰਡ ਵਿਚ ਦੋ ਸੈਲਫ ਹੈਲਪ ਗਰੁੱਪ ਬਨਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੈ ਕਿਹਾ ਕਿ ਸੈਲਫ ਹੈਲਪ ਗਰੁੱਪ ਰਾਹੀਂ ਸਰਕਾਰ ਮਹਿਲਾਵਾਂ ਨੂੰ ਰੁਜਗਾਰ ਚਲਾਉਣ ਲਈ ਬਿਨ੍ਹਾਂ ਵਿਆਜ ਦੇ ਲੋਨ ਉਪਲਬਧ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਵਿਚ ਆਬਾਦੀ ਨੂੰ ਦੇਖਦੇ ਹੋਏ ਆਯੂਸ਼ਮਾਨ ਕਾਰਡ ਘੱਟ ਬਣੇ ਹਨ, ਜਿਸ ਦੇ ਲਈ ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਜਾਂਚ ਕਰ ਬਾਕੀ ਲੋਕਾਂ ਦੇ ਆਯੂਸ਼ਮਾਨ ਕਾਰਡ ਬਨਵਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ (Manohar Lal Khattar) ਨੇ ਕਿਹਾ ਕਿ ਸਰਕਾਰ ਨੇ ਟ੍ਰਾਂਸਫਰ ਦੀ ਆਨਲਾਇਨ ਪੋਲਿਸੀ ਬਣਾ ਕੇ ਵਿਭਾਗਾਂ ਵਿਚ ਹੋਣ ਵਾਲੇ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਦਾ ਕੰਮ ਕੀਤਾ ਹੈ। ਸਰਕਾਰ ਨੇ ਨੌਕਰੀਆਂ ਵਿਚ ਪਾਰਦਰਸ਼ਿਤਾ ਲਿਆ ਕੇ ਸਿਖਿਅਤ ਨੌਜੁਆਨਾਂ ਨੂੰ ਅੱਗੇ ਵੱਧਣ ਦਾ ਮੌਕਾ ਦਿੱਤਾ ਹੈ। ਪਹਿਲਾਂ ਦੀ ਸਰਕਾਰਾਂ ਵਿਚ ਨੌਕਰੀ ਲਈ ਸਿਫਾਰਿਸ਼ ਜਾਂ ਪਰਚੀ-ਖਰਚੀ ਦੀ ਜਰੂਰਤ ਪੈਂਦੀ ਸੀ, ਜਿਸ ਨੂੰ ਸਾਡੀ ਸਰਕਾਰ ਵੱਲੋਂ ਪੂਰੀ ਤਰ੍ਹਾ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਹਰਕੇ ਪਿੰਡ ਵਿਚ ਆਬਾਦੀ ਦੇ ਆਧਾਰ ‘ਤੇ ਵਿਕਾਸ ਕੰਮਾਂ ਦੇ ਲਈ ਦਵੇਗੀ ਗ੍ਰਾਂਟ, ਇਸ ਲਈ ਹਰੇਕ ਵਿਅਕਤੀ ਆਪਣਾ ਪੀਪੀਪੀ ਜਰੂਰ ਬਨਵਾਉਣ
ਮਨੋਹਰ ਲਾਲ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਆਮਜਨਤਾ ਨੂੰ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਸੂਬੇ ਵਿਚ ਜਿਸ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਗਰੀਬ ਪਰਿਵਾਰਾਂ ਨੂੰ ਹਰ ਤਰ੍ਹਾ ਦੀ ਯੋਜਨਾਂਵਾਂ ਦਾ ਲਾਭ ਪਰਿਵਾਰ ਪਹਿਚਾਣ ਪੱਤਰ ਰਾਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਰਕੇ ਪਿੰਡ ਵਿਚ ਆਬਾਦੀ ਆਧਾਰ ‘ਤੇ ਵਿਕਾਸ ਕੰਮਾਂ ਲਈ ਗ੍ਰਾਂਟ ਦਵੇਗੀ। ਇਸ ਲਈ ਪਿੰਡ ਵਿਚ ਹਰੇਕ ਵਿਅਕਤੀ ਆਪਣਾਪਰਿਵਾਰ ਪਹਿਚਾਣ ਪੱਤਰ ਜਰੂਰ ਬਨਵਾਉਣ।
ਉਨ੍ਹਾਂ ਨੇ ਕਿਹਾ ਕਿ ਬਾਗਪੁਰ ਪਿੰਡ ਵਿਚ 1328 ਲੋਕਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਗਏ ਹਨ ਅਤੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇਸ ਪਿੰਡ ਵਿਚ 1772 ਆਯੂਸ਼ਮਾਨ ਕਾਰਡ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ 6 ਪਰਿਵਾਰਾਂ ਨੂੰ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਤਹਿਤ ਲੋਨ ਦੇ ਕੇ ਰੁਜਗਾਰ ਉਪਲਬਧ ਕਰਵਾਇਆ ਗਿਆ ਹੈ। ਬਾਗਪੁਰ ਪਿੰਡ ਵਿਚ 1657 ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਪ੍ਰਤੀਸਾਲ 6000 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸਪਲਾਈ ਲਈ ਇਕ ਵੱਡੇ ਪਾਵਰ ਹਾਊਸ ਦਾ ਨਿਰਮਾਣ ਕੀਤਾ ਗਿਆ ਹੈ। ਇਸੀ ਤਰ੍ਹਾ ਪਿੰਡ ਵਿਚ ਕੱਚੀ ਗਲੀਆਂ ਨੂ ਪੱਕਾ ਕਰਨ ਤੇ ਨੇੜੇ ਦੇ ਖੇਤਰ ਦੀ ਸੜਕਾਂ ਨੂੰ ਚੌੜਾ ਕਰਨ ਤੇ ਮੁਰੰਮਤ ਕਰਨ ਦੇ ਕੰਮਾਂ ਨੂੰ ਮੰਜੂਰੀ ਦੇ ਦਿੱਤੀ ਗਈ ਹੈ।
ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੂੰ ਦਿੱਤਾ 50 ਫੀਸਦੀ ਪ੍ਰਤੀਨਿਧੀਤਵ
ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦੇ ਕੇ ਮਹਿਲਾਵਾਂ ਨੁੰ ਅੱਗੇ ਵੱਧਣ ਦਾ ਮੌਕਾ ਦਿੱਤਾ ਹੈ। ਇਸ ਦੇ ਨਾਲ-ਨਾਲ ਸੂਬੇ ਵਿਚ ਸਾਰੇ ਪੰਚਾਇਤ ਪ੍ਰਤੀਨਿਧੀ ਪੜੇ-ਲਿਖੇ ਹੁਣੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿਚ ਸਰਕਾਰ ਨੇ ਜਨਹਿਤ ਵਿਚ ਅਨੇਕ ਭਲਾਈਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦੇ ਤਹਿਤ ਪਲਵਲ ਜਿਲ੍ਹੇ ਵਿਚ ਭਗਵਾਨ ਵਿਸ਼ਵਕਰਮਾ ਦੇ ਨਾਂਅ ‘ਤੇ ਕੌਸ਼ਲ ਯੂਨੀਵਰਸਿਟੀ ਸ਼ੁਰੂ ਕੀਤੀ ਹੈ | ਇਸ ਮੋਕੇ ਪਲਵਲ ਦੇ ਵਿਧਾਇਥ ਦੀਪਕ ਮੰਗਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।