labour rate

ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਾਇਤ ਕੰਮਾਂ ਲਈ ਲੇਬਰ ਰੇਟ ‘ਚ ਕੀਤਾ ਵਾਧਾ

ਚੰਡੀਗਡ੍ਹ, 15 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਡ ਪੰਚਾਇਤਾਂ ਦੇ ਸਾਹਮਣੇ ਵਿਕਾਸ ਕੰਮ ਕਰਵਾਉਣ ਵਿਚ ਆ ਰਹੀ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਪੰਚਾਇਤ ਕੰਮਾਂ ਲਈ ਲੇਬਰ ਰੇਟ (labour rate) ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਮਨੋਹਰ ਲਾਲ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਸਕੂਲ ਸਿਖਿਆ ਮੰਤਰੀ ਕੰਵਰ ਪਾਲ ਵੀ ਮੌਜੂਦ ਰਹੇ।

ਮਨੋਹਰ ਲਾਲ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਕੁੱਝ ਵਿਕਾਸ ਕੰਮ ਟੈਂਡਰ ਰਾਹੀਂ ਅਤੇ 5 ਲੱਖ ਰੁਪਏ ਤੋਂ ਘੱਟ ਰਕਮ ਦੇ ਵਿਕਾਸ ਕੰਮ ਵਿਭਾਗ ਦੇ ਤੌਰ ‘ਤੇ ਕਰਵਾਏ ਜਾਂਦੇ ਹਨ। ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਸਰਕਾਰ ਨੂੰ ਵਿਕਾਸ ਕੰਮ ਕਰਵਾਉਣ ਵਿਚ ਆ ਰਹੀ ਰੁਕਾਵਟਾਂ ਦੇ ਬਾਰੇ ਵਿਚ ਜਾਣੁੰ ਕਰਵਾਇਆ ਗਿਆ ਸੀ।

ਇੰਨ੍ਹਾਂ ਵਿੱਚੋਂ ਇਕ ਮੰਗ ਸਰਪੰਚ ਏਸੋਸਇਏਸ਼ਨ ਵੱਲੋਂ ਐਚਐਸਆਰ ਦੇ ਕੁੱਝ ਆਈਟਮ ਦੇ ਲੇਬਰ ਰੇਟਸ (labour rate) ਘੱਟ ਹੋਣ ਦੀ ਗੱਲ ਰੱਖੀ ਗਈ ਸੀ। ਇੰਨ੍ਹਾਂ ਮੰਗਾਂ ਵਿਚ ਗਲੀਆਂ ਵਿਚ ਪੇਵਰ ਬਲਾਕ ਲਗਾਉਣ, ਬਿਲਡਿੰਗ ਵਿਚ ਇੱਟਾਂ ਦੀ ਚਿਨਾਈ, ਪਲਸਤਰ ਕਰਨਾ ਅਤੇ ਸਰਿਆ ਬੰਨਣਾ ਆਦਿ ਸ਼ਾਮਿਲ ਹਨ। ਅੱਜ ਅਸੀਂ ਐਚਐਸਆਰ ਦੇ ਰੇਟਸ ਵਿਚ ਵਾਧਾ ਕਰ ਦਿੱਤਾ ਹੈ।

Scroll to Top