July 5, 2024 1:38 am
ethics camp

ਮੁੱਖ ਮੰਤਰੀ ਮਨੋਹਰ ਲਾਲ ਨੇ ਪੰਚਕੂਲਾ ‘ਚ ਨੈਤਿਕਤਾ ਕੈਂਪ ਦਾ ਕੀਤਾ ਉਦਘਾਟਨ

ਚੰਡੀਗੜ੍ਹ, 6 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਜ ਵਿਚ ਵਿਅਕਤੀ ਨਿਰਮਾਣ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਭੌਤਿਕ ਨਿਰਮਾਣ ਤੋਂ ਪਹਿਲਾਂ ਵਿਅਕਤੀ ਨਿਰਮਾਣ ਜਰੂਰੀ ਹੈ। ਇਕ ਵਾਰ ਵਿਅਕਤੀ ਦਾ ਨਿਰਮਾਣ ਹੋ ਗਿਆ ਤਾਂ ਭੌਤਿਕ ਨਿਰਮਾਣ ਆਪਣੇ ਆਪ ਹੋ ਜਾਵੇਗਾ। ਮਨੋਹਰ ਲਾਲ ਅੱਜ ਪੰਚਕੂਲਾ ਵਿਚ ਮਿਸ਼ਨ ਕਰਮਯੋਗੀ ਤਹਿਤ ਨੈਤਿਕਤਾ ਕੈਂਪ (ethics camp) (ਏਥਿਕਸ ਦਾ ਕੰਨਕਲੇਵ) ਵਿਚ ਮੌਜੂਦ ਭਾਰਤੀ ਪ੍ਰਸਾਸ਼ਨਿਕ ਸੇਵਾ, ਭਾਰਤੀ ਪੁਲਿਸ ਸੇਵਾ ਅਤੇ ਹਰਿਆਣਾ ਸਿਵਲ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਸਾਸ਼ਨ ਵਿਚ ਨੈਤਿਕਤਾ ਭਾਵ ਨੂੰ ਆਤਮਸਾਤ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਿਸ਼ਨ ਕਰਮਯੋਗੀ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿਮੇਵਾਰੀ ਹੈ ਕਿ ਵਿਵਸਥਾਵਾਂ ਵਿਚ ਜਨਤਾ ਦਾ ਭਰੋਸਾ ਵਧੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਅਵਿਸ਼ਵਾਸ ਦੀ ਭਾਵਨਾ ਨੂੰ ਖਤਮ ਕਰਨਾ ਇਕ ਚੁਣੌਤੀ ਹੈ ਪਰ ਅਧਿਕਾਰੀ ਆਪਣੇ ਸੋਚ ਅਤੇ ਕਾਰਜਸ਼ੈਲੀ ਵਿਚ ਬਦਲਾਅ ਲਿਆ ਕੇ ਜਨਤਾ ਦੀ ਊਮੀਦਾਂ ‘ਤੇ ਖਰਾ ਉਤਰ ਸਕਦੇ ਹਨ। ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਸੰਕਲਪ ਤਾਕਤ ਤੇ ਮਨੋਬਲ ਦੇ ਨਾਲ ਸਮਾਜ ਸੇਵਾ ਦੇ ਭਾਵ ਨੂੰ ਜਾਗ੍ਰਿਤ ਕਰਨ ਲਈ ਮਿਸ਼ਨ ਕਰਮਯੋਗੀ ਦੀ ਸ਼ੁਰੂਆਤ ਕੀਤੀ ਗਈ ਹੈ। ਅਧਿਕਾਰੀ ਤੇ ਕਰਮਚਾਰੀ ਅਸਲ ਕਰਮਯੋਗੀ ਬਣਦੇ ਹੋਏ ਸਮਾਜ ਨੂੰ ਆਪਣਾ ਬੇਸਟ ਦੇਣਗੇ ਤਾਂ ਉਨ੍ਹਾਂ ਨੂੰ ਆਤਮਕ ਸੰਤੋਸ਼ ਦੀ ਪ੍ਰਾਪਤੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਜਦੋਂ ਉਨ੍ਹਾਂ ਨੇ ਸੱਤਾ ਸੰਭਾਲੀ ਉਦੋਂ ਅਧਿਕਾਰੀਆਂ /ਕਰਮਚਾਰੀਆਂ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਕਈ ਤਰ੍ਹਾ ਦੇ ਸਵਾਲ ਸਨ। ਸ਼ਾਸਨ ਵਿਚ ਚੰਗੀ ਪ੍ਰਵ੍ਰਿਤੀ ਦੇ ਲੋਕ ਵੀ ਬਹੁਤ ਹਨ। ਪਰ ਬਦਲਾਅ ਦੀ ਜਰੂਰਤ ਨੂੰ ਦੇਖਦੇ ਹੋਏ ਅਸੀਂ 25 ਦਸੰਬਰ, 2015 ਨੂੰ ਪਹਿਲਾ ਸੁਸਾਸ਼ਨ ਦਿਵਸ ‘ਤੇ ਵਿਵਸਥਾ ਬਦਲਣ ਦੀ ਦਿਸ਼ਾ ਵਿਚ ਅਨੇਕ ਪਹਿਲ ਦੀ ਸ਼ੁਰੂਆਤ ਕੀਤੀ। ਪਿਛਲੇ ਲਗਭਗ ਸਾਢੇ 9 ਸਾਲਾਂ ਵਿਚ ਅਸੀਂ ਸੁਸਾਸ਼ਨ ਦੀ ਦਿਸ਼ਾ ਵਿਚ ਅਨੇਕ ਸਫਲ ਕੰਮ ਕੀਤੇ ਹਨ। ਪਰ ਹੁਣੀ ਵੀ ਬਹੁਤ ਕੁੱਝ ਕਰਨਾ ਬਾਕੀ ਹੈ ਅਤੇ ਇਸ ਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਬਹੁਤ ਜਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਨ ਕਿ ਸਾਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿਚ ਜਨਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਅਤੇ ਉਹ ਖੁਦ ਉਸ ਵਿਚਾਰਧਾਰਾ ਤੋਂ ਆਉਂਦੇ ਹਨ ਜਿੱਥੇ ਨੈਤਿਕਤਾ ਸੱਭ ਤੋਂ ਉੱਪਰ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲ ਕਰਦੇ ਹੋਏ ਸੱਭ ਤੋਂ ਪਹਿਲਾਂ ਰਾਜਨੇਤਾਵਾਂ ਦੀ ਛਵੀਂ ਸੁਧਾਰਨ ਦਾ ਕੰਮ ਕੀਤਾ।

ਉਨ੍ਹਾਂ ਨੂੰ ਮਾਣ ਹੈ ਕਿ ਪ੍ਰਧਾਨ ਮੰਤਰੀ ਨੇ ਨਾ ਸਿਰਫ ਇਸ ਦਾ ਖੁਦ ਪਾਲਣ ਕੀਤਾ ਸਗੋ ਆਪਣੀ ਪੂਰੀ ਟੀਮ ਵਿਚ ਵੀ ਨੈਤਿਕਤਾ ਦੀ ਭਾਵਨਾ ਨੁੰ ਯਕੀਨੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਇਕ ਵਾਰ ਕਿਹਾ ਸੀ ਕਿ ਉਹ ਦਿੱਲੀ ਤੋਂ ਇਕ ਰੁਪਇਆ ਭੇਜਦੇ ਹਨ ਤਾਂ ਸਿਰਫ 15 ਪੈਸੇ ਹੀ ਹੇਠਾਂ ਪਹੁੰਚ ਪਾਉਂਦੇ ਹਨ ਬਾਕੀ ਇੱਧਰ-ਉੱਧਰ ਹੋ ਜਾਂਦੇ ਹਨ। ਪਰ ਅੱਜ ਸਰਕਾਰ ਵੱਲੋਂ ਭੇਜਿਆ ਗਿਆ ਇਕ-ਇਕ ਪੈਸਾ ਵਿਕਾਸ ਦੇ ਕੰਮਾਂ ਵਿਚ ਖਰਚ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸਰਕਾਰ ਬਣਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਰੇ ਭੇਦਭਾਵ ਨੂੰ ਖਤਮ ਕੀਤਾ ਅਤੇ ਹਰਿਆਣਾ ਇਕ-ਹਰਿਆਣਵੀਂ ਇਕ ਦੀ ਭਾਵਨਾ ਨਾਲ ਸੂਬੇ ਦਾ ਸਮਾਜ ਵਿਕਾਸ ਯਕੀਨੀ ਕੀਤਾ। ਪਹਿਲਾਂ ਦੀਆਂ ਸਰਕਾਰਾਂ ਦਾ ਜਿਕਰ ਕਰਦੇ ਹੋਏ ਮਨੌਹਰ ਲਾਲ ਨੇ ਕਿਹਾ ਕਿ ਪਹਿਲਾਂ ਦੇ ਮੁੱਖ ਮੰਤਰੀ ਆਪਣੇ-ਆਪਣੇ ਜਿਲ੍ਹਿਆਂ ਦੇ ਵਿਕਾਸ ‘ਤੇ ਫੋਕਸ ਰਹਿੰਦਾ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਯਮਾਂ ਅਤੇ ਕਾਨੂੰਨ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੁੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤ ਐਸ- ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ, ਸਵਾਵਲੰਬਨ, ਸੁਸਾਸ਼ਨ ਤੇ ਸੇਵਾ ਦੇ ਟੀਚੇ ‘ਤੇ ਕੰਮ ਕਰਦੇ ਹੋਏ ਸੂਬਾਵਾਸੀਆਂ ਦੇ ਜੀਵਨ ਨੁੰ ਸਰਲ ਬਣਾਇਆ ਹੈ। ਸਾਰੇ ਅਧਿਕਾਰੀ ਇੰਨ੍ਹਾਂ ਸੱਤ ਐਸ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਕੰਮ ਕਰਣਗੇ ਤਾਂ ਸਮਾਜ ਸੁਖੀ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਤਿੰਨ ਸੀ-ਕਾ੍ਰੲਮਿ, ਕਰਪਸ਼ਨ ਅਤੇ ਕਾਸਟ ਬੇਸਡ ਪੋਲੀਟਿਕਸ ਨੂੰ ਖਤਮ ਕਰਨ ਦੇ ਸਫਲ ਯਤਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਸੱਭ ਨੈਤਿਕ ਹਨ ਇਹ ਮੰਨ ਕੇ ਚੱਲਣ ਅਤੇ ਅਨੈਤਿਕ ਨਾ ਹੋਣ ਇਸ ਦੇ ਲਈ ਮਿਸ਼ਨ ਕਰਮਯੋਗੀ ਚਲਾਇਆ ਗਿਆ ਹੈ। 2 ਲੱਖ ਤੋਂ ਵੱਧ ਕਮਰਚਾਰੀ ਤੇ ਅਧਿਕਾਰੀ ਦਾ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ 31 ਮਾਰਚ, 2024 ਤਕ ਸਾਢੇ 3 ਲੱਖ ਕਰਮਚਾਰੀ ਕਰਮਯੋਗੀ ਦੀ ਸਿਖਲਾਈ ਪ੍ਰਾਪਤ ਕਰ ਲੈਣਗੇ। ਮੁੱਖ ਮੰਤਰੀ ਨੇ ਹਿਪਾ ਦੀ ਮਹਾਨਿਦੇਸ਼ਕ ਸ੍ਰੀਮਤੀ ਚੰਦਰਲੇਖਾ ਬੈਨਰਜੀ ਨੂੰ ਅਪੀਲ ਕੀਤੀ ਕਿ ਮਿਸ਼ਨ ਕਰਮਯੋਗੀ ਦੇ ਤਹਿਤ ਕਰਮਚਾਰੀਆਂ ਤੇ ਅਧਿਕਾਰੀਆਂ ਨੁੰ ਦਿੱਤੇ ਜਾ ਰਹੀ ਸਿਖਲਾਈ ਮਾਡੀਯੂਲ ਨੂੰ ਹਿਪਾ ਦੇ ਕੋਰਸ ਵਿਚ ਵਰਤੋ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸੁਧਾਂਸ਼ੂ ਜੀ ਮਹਾਰਾਜ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਰਮਯੋਗੀ ਦੱਸਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਦੀ ਸਾਦਗੀ ਤੇ ਆਪੇਅਣ ਤੋਂ ਕਾਫੀ ਖੁਸ਼ ਅਤੇ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੇਤਾਵਾਂ ਤੋਂ ਘੱਟ ਮਿਲਦੇ ਹਨ ਪਰ ਮੁੱਖ ਮੰਤਰੀ ਮਨੋਹਰ ਲਾਲ ਨੇਤਾ ਘੱਟ ਆਪਣੇ ਵੱਧ ਲਗਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਸਵਭਾਵ ਵਿਚ ਕਰਮਯੋਗ ਲਿਆਉਣ ਤਾਂਹੀ ਜੀਵਨ ਕਰਮਯੋਗੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਧਿਕਾਰੀਆਂ ਦੇ ਕੋਲ ਅਜਿਹੇ ਸਮੇਂ ਹੈ ਜਿਸ ਦੀ ਵਰਤੋ ਕਰਦੇ ਹੋਏ ਅਜਿਹਾ ਇਤਿਹਾਸ ਲਿਖਣ ਕਿ ਆਉਣ ਵਾਲੀ ਪੀੜੀਆਂ ਉਨ੍ਹਾਂ ਦੀ ਮਿਸਾਲ ਦੇ ਸਕਣ।

ਇਸ ਮੌਕੇ ‘ਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਨੈਤਿਕਤਾ ਦੇ ਵਿਸ਼ਾ ‘ਤੇ ਸਿਖਲਾਈ (ethics camp) ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦਾ ਉਦੇਸ਼ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੌਸ਼ਲ ਅਤੇ ਕੁਸ਼ਲ ਵਿਕਾਸ ਦੇ ਨਾਲ-ਨਾਲ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਨੂੰ ਵਧਾਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਪਬਲਿਕ ਕੰਮਾਂ ਅਤੇ ਫੈਸਲਿਆਂ ਦੇ ਪ੍ਰਤੀ ਸਾਡੀ ਜਵਾਬਦੇਹੀ ਹੋਣੀ ਚਾਹੀਦੀ ਹੈ। ਸਾਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਨ ਜਾਂ ਫੈਸਲਾ ਲੈ ਰਹੇ ਹਨ ਉਸ ਦਾ ਆਮ ਜਨਤਾ ‘ਤੇ ਕੀ ਪ੍ਰਭਾਵ ਪਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਿਪਾ ਦੀ ਮਹਾਨਿਦੇਸ਼ਕ ਸ੍ਰੀਮਤੀ ਚੰਦਰਲੇਖਾ ਬੈਨਰਜੀ ਸਮੇਤ ਪੂਰੇ ਸੂਬੇ ਤੋਂ ਆਏ ਹੋਏ ਸਿਵਲ ਅਤੇ ਪੁਲਿਸ ਸੇਵਾ ਦੇ ਅਧਿਕਾਰੀ ਵੀ ਮੌਜੂਦ ਸਨ।