Diwali

ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਤੇ ਦੇਸ਼ਵਾਸੀਆਂ ਨੂੰ ਦੀਵਾਲੀ ਤਿਉਹਾਰ ਦੀ ਦਿੱਤੀ ਵਧਾਈ ਤੇ ਸ਼ੁਭਕਾਮਨਾਵਾਂ

ਚੰਡੀਗੜ੍ਹ, 11 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੀਵਾਲੀ (Diwali) ਦੇ ਪਾਵਨ ਮੌਕੇ ‘ਤੇ ਸੂਬਾ ਤੇ ਦੇਸ਼ਵਾਸੀਆਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਦੀਪਾ ਦਾ ਇਹ ਤਿਉਹਾਰ ਸਾਰਿਆਂ ਲਈ ਸੁੱਖ, ਖੁਸ਼ਹਾਲੀ ਤੇ ਸਪੰਨਤਾ ਲੈ ਕੇ ਆਵੇ।

ਦੀਵਾਲੀ ਤੋਂ ਪਹਿਲਾਂ ਸ਼ਾਮ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਰੋਸ਼ਨੀ ਦਾ ਤਿਉਹਾਰ ਖੁਸ਼ੀ ਅਤੇ ਖੁਸ਼ਹਾਲੀ , ਬੁਰਾਈ ‘ਤੇ ਜੰਗਿਆਈ ਦੀ ਜਿੱਤ ਅਤੇ ਹਨੇਰੇ ਤੋਂ ਚਾਨਣ ਦੇ ਵੱਲ ਜਾਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਢੰਗ ਨਾਲ ਤਿਉਹਾਰ ਮਨਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਨਾਗਰਿਕਾਂ ਦੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ (Diwali) ਦਾ ਇਹ ਤਿਉਹਾਰ ਭਗਵਾਨ ਸ੍ਰੀ ਰਾਮ ਦੀ ਲੰਕਾ ‘ਤੇ ਜਿੱਤ ਹਾਸਲ ਕਰ ਅਯੋਧਿਆ ਪਰਤਣ ਦੇ ਮੌਕੇ ਵਿਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਸ੍ਰੀ ਰਾਮ ਦੇ ਉੱਚ ਆਦਰਸ਼ਾਂ ਨੂੰ ਯਾਦ ਕਰਾਉਂਦਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਊਹ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ‘ਤੇ ਚਲਦੇ ਹੋਏ ਸਮਾਜ ਵਿਚ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਲੈਣ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਦੀਵਾਲੀ ਦਾ ਵਿਸ਼ੇਸ਼ ਮਹਤੱਵ ਹੈ, ਕਿਉਂਕਿ ਅਯੋਧਿਆ ਵਿਚ ਭਗਵਾਨ ਸ੍ਰੀ ਰਾਮ ਦਾ ਵੱਡਾ ਮੰਦਿਰ ਤਿਆਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਜਨਵਰੀ, 2024 ਨੁੰ ਰਾਮ ਮੰਦਿਰ ਦਾ ਉਦਘਾਟਨ ਕਰਣਗੇ। ਇਹ ਹਰ ਭਾਰਤੀ ਲਈ ਮਾਣ ਦੀ ਲੰਮ੍ਹਾ ਹੋਵੇਗਾ।

ਮੁੱਖ ਮੰਤਰੀ ਨੇ ਗੋਵਰਧਨ ਪੂਜਾ, ਵਿਸ਼ਵਕਰਮਾ ਪੂਜਨ ਅਤੇ ਭਾਈਦੂਜ ਦੀ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਪੂਜਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇਵਤਾਵਾਂ ਦੇ ਵਾਸਦੂਕਾਰ ਮੰਨੇ ਗਏ ਹਨ। ਉਨ੍ਹਾਂ ਨੇ ਯਾਂਤਰਿਕ ਵਿਗਿਆਨ ਅਤੇ ਵਾਸਤੂਕਲਾ ਦਾ ਜਨਕ ਕਿਹਾ ਜਾਂਦਾ ਹੈ। ਮਜਦੂਰ, ਮਿਸਤਰੀ, ਕਾਰੀਗਰ, ਸ਼ਿਲਪਕਾਰ ਵਰਗ ਗੋਵਰਧਨ ਪੂਜਾ ਦੇ ਦਿਨ ਮਸ਼ੀਨਾਂ , ਓਜਾਰਾਂ ਆਦਿ ਦੀ ਸਾਫ ਸਫਾਈ ਕਰਦੇ ਹਨ, ਪੂਜਾ ਕਰਦੇ ਹਨ ਅਤੇ ਸ਼ਰਧਾਂ ਨਾਲ ਭਗਵਾਨ ਵਿਸ਼ਵਕਰਮਾ ਦਾ ਪੂਜਨ ਕੀਤਾ ਜਾਂਦਾ ਹੈ।

 

Scroll to Top