ਚੰਡੀਗੜ੍ਹ, 14 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਧੁਰ ਅਤੇ ਅਣਪਿਆਹੇ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਮਹੀਨਾ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਦੀ ਇਕ ਅਨੋਖੀ ਪਹਿਲ ਕਰ ਸਮਾਜ ਦੇ ਸਾਹਮਣੇ ਸੇਵਾ ਅਤੇ ਸਨਮਾਨ ਦਾ ਨਵਾਂ ਉਦਾਹਰਣ ਪੇਸ਼ ਕੀਤਾ ਹੈ। ਇਸ ਯੋਜਨਾ ਤਹਿਤ ਰਾਜ ਵਿਚ ਹੁਣ ਤਕ 12882 ਵਿਧੁਰ ਅਤੇ 2026 ਅਣਵਿਆਹੇ ਦੀ ਪਹਿਚਾਣ ਕਰ ਲਈ ਗਈ ਹੈ। ਇੰਨ੍ਹਾਂ ਨੂੰ 1 ਦਸੰਬਰ, 2023 ਤੋਂ ਪੈਂਸ਼ਨ ਮਿਲੇਨੀ ਸ਼ੁਰੂ ਹੋ ਜਾਵੇਗੀ।
ਇਹ ਜਾਣਕਾਰੀ ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਵਿਧੁਰ ਅਤੇ ਅਣਵਿਆਹੇ ਨੂੰ ਵੀ ਸਮਾਜਿਕ ਸੁਰੱਖਿਆ ਪੈਂਸ਼ਨ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਪੈਂਸ਼ਨ ਲਈ 3 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ 40 ਸਾਲ ਉਮਰ ਦੇ ਵਿਧੁਰ ਅਤੇ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ 45 ਸਾਲ ਉਮਰ ਦੇ ਅਣਵਿਆਹੇ (ਪੁਰਸ਼ ਅਤੇ ਮਹਿਲਾ) ਯੋਗ ਹਨ।
ਉਨ੍ਹਾਂ ਨੇ ਕਿਹਾ ਕਿ 60 ਸਾਲ ਦੀ ਉਮਰ ਪੂਰੀ ਕਰਨ ਬਾਅਦ ਉਪਰੋਕਤ ਦੋਵਾਂ ਸ਼੍ਰੇਣੀਆਂ ਦੇ ਲਾਭਕਾਰਾਂ ਨੂੰ ਬੁਢਾਪਾ ਸਨਮਾਨ ਭੱਤਾ ਦੀ ਯੋਗਤਾ ਅਨੁਸਾਰ ਬੁਢਾਪਾ ਸਨਮਾਨ ਭੱਤਾ ਦੀ ਯੋਜਨਾ ਵਿਚ ਬਦਲ ਦਿੱਤਾ ਹੈ।